For the best experience, open
https://m.punjabitribuneonline.com
on your mobile browser.
Advertisement

ਤਿੰਨ ਝਪਟਮਾਰਾਂ ਨੇ ਫੋਨ ਅਤੇ ਨਗਦੀ ਖੋਹੀ

07:14 AM Mar 28, 2024 IST
ਤਿੰਨ ਝਪਟਮਾਰਾਂ ਨੇ ਫੋਨ ਅਤੇ ਨਗਦੀ ਖੋਹੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪਟਿਆਲਾ: ਇੱਥੇ ਸੈਰ ਕਰਦੀ ਇੱਕ ਮਹਿਲਾ ਤੋਂ ਤਿੰਨ ਝਪਟਮਾਰਾਂ ਨੇ ਮੋਬਾਈਲ ਅਤੇ ਤੀਹ ਹਜ਼ਾਰ ਰੁਪਏ ਦੀ ਨਗਦੀ ਖੋਹ ਲਈ ਹੈ। ਇਸ ਸਬੰਧੀ ਨਰਮਲ ਕੁਮਾਰ ਚੌਰਸੀਆ ਵਾਸੀ ਅਰਬਨ ਅਸਟੇਟ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੀ ਪਤਨੀ ਜਦੋਂ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ ਤਾਂ ਉਸ ਕੋਲ ਦੋ ਜਣਿਆਂ ਨੇ ਉਸ ਦਾ ਮੋਬਾਈਲ ਅਤੇ 30 ਹਜ਼ਾਰ ਰੁਪਏ ਨਗਦੀ ਸਮੇਤ ਚਾਂਦੀ ਦੀ ਚੇਨੀ ਵੀ ਖੋਹ ਲਈ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਮੁਲਜ਼ਮਾਂ ਵਿੱਚੋਂ ਇੱਕ ਨੂੰ ਪਛਾਣ ਵੀ ਲਿਆ ਹੈ। ਥਾਣਾ ਅਰਬਨ ਅਸਟੇਟ ਵਿੱਚ ਦੀਪਕ ਕੁਮਾਰ ਸਮੇਤ ਦੋ ਅਣਪਛਾਤੇ ਲੜਕਿਆਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Author Image

sukhwinder singh

View all posts

Advertisement
Advertisement
×