ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਊਟੈਂਟ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮ ਦਬੋਚੇ

10:10 PM Jun 23, 2023 IST

ਡੀਪੀਐੱਸ ਬੱਤਰਾ

Advertisement

ਸਮਰਾਲਾ, 6 ਜੂਨ

ਪਿੰਡ ਬਰਧਾਲਾ ਨੇੜੇ ਟਾਟਾ ਕੰਪਨੀ ਵਿੱਚ ਅਕਾਊਟੈਂਟ ਵਜੋਂ ਕੰਮ ਕਰਨ ਵਾਲੇ ਆਕਾਸ਼ ਕੁਮਾਰ ਨੂੰ ਅਗਵਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਉਸ ਨੂੰ ਛੁੱਟੀ ਹੋਣ ਉਪਰੰਤ ਘਰ ਜਾਂਦੇ ਹੋਏ ਰਸਤੇ ਵਿੱਚੋਂ ਹੀ ਅਗਵਾ ਕਰ ਲਿਆ ਸੀ। ਫੈਕਟਰੀ ਵਿੱਚ ਕੰਮ ਕਰਨ ਵਾਲੇ ਅੰਕੁਰ ਰਾਣਾ ਦਾ ਅਗਵਾ ਕੀਤੇ ਆਕਾਸ਼ ਕੁਮਾਰ ਨਾਲ ਪੱਚੀ ਹਜ਼ਾਰ ਰੁਪਏ ਦੇ ਲੈਣ-ਦੇਣ ਦਾ ਝਗੜਾ ਸੀ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਆਕਾਸ਼ ਕੁਮਾਰ ਵਾਸੀ ਉੜੀਸਾ ਨੇ ਦੱਸਿਆ ਦੋ ਮੁਲਜ਼ਮਾਂ ਨੇ ਉਸ ਕੋਲੋਂ 25 ਸੋ ਰੁਪਏ ਨਗਦ ਅਧਾਰ ਕਾਰਡ, ਅਤੇ ਹੋਰ ਕਾਰਡ ਆਦਿ ਖੋਹ ਲਏ ਹਨ, ਪਰ ਉਸ ਵੱਲੋਂ ਕਾਰ ਦੇ ਸੀਸ਼ਿਆਂ ‘ਤੇ ਹੱਥ ਮਾਰ ਮਾਰ ਕੇ ਸਹਾਇਤਾ ਲਈ ਰੌਲਾ ਪਾਉਣ ਕਾਰਨ ਮੁਲਜ਼ਮ ਡਰ ਗਏ ਜਿਸ ਕਾਰਨ ਉਹ ਉਸਨੂੰ ਮੰਡੀ ਗੋਬਿੰਦਗੜ੍ਹ ਕੋਲ ਲਾਹ ਕੇ ਫਰਾਰ ਹੋ ਗਏ। ਡੀ.ਐਸ.ਪੀ ਵਰਿਆਮ ਸਿੰਘ ਨੇ ਦੱਸਿਆ ਕਿ ਅੰਕੁਰ ਰਾਣਾ ਅਤੇ ਉਸ ਦੇ ਤਿੰਨ ਸਾਥੀਆਂ ਨੇ ਬੜੀ ਯੋਜਨਾਬੱਧ ਢੰਗ ਨਾਲ ਸਹਾਰਨਪੁਰ ਤੋਂ ਕਾਰ ਮੰਗਵਾ ਕੇ ਅਕਾਸ਼ ਦੀ ਕੁੱਟ ਮਾਰ ਕਰਦੇ ਹੋਏ ਆਟੋ ਵਿੱਚੋਂ ਉਤਾਰ ਕੇ ਅਗਵਾ ਕਰ ਲਿਆ ਅਤੇ ਕੁੱਟ ਮਾਰ ਕਰਦੇ ਹੋਏ ਕਾਰ ਵਿੱਚ ਉਸ ਨੂੰ ਲੈ ਕੇ ਖੰਨੇ ਵੱਲ ਨੂੰ ਚਲੇ ਗਏ ਹਨ। ਪੁਲੀਸ ਨੇ ਮੋਬਾਈਲ ਫੋਨ ਦੀ ਲੋਕੇਸ਼ਨ ਤੇ ਲਗਾਤਾਰ ਬਾਜ਼ ਅੱਖ ਰੱਖੀ ਹੋਈ ਸੀ ਅੰਕੁਰ ਰਾਣਾ ਦਾ ਫੋਨ ਖੁੱਲਿਆ ਤਾਂ ਉਸ ਦੀ ਲੋਕੇਸ਼ਨ ਸ਼ੰਭੂ ਬੈਰੀਅਰ ਦਾ ਪਤਾ ਚਲਦਿਆ ਹੀ ਪੁਲਸੀ ਨੇ ਪਿੱਛਾ ਕਰਕੇ ਇਨ੍ਹਾਂ ਚਾਰਾਂ ਵਿੱਚੋ ਤਿੰਨ ਮੁਲਜ਼ਮਾਂ ਲੱਕੀ, ਸੁਮਿਤ ਅਤੇ ਅਭਿਸ਼ੇਕ ਨੂੰ ਜਾ ਦਬੋਚਿਆ। ਪੁਲੀਸ ਨੇ ਦੱਸਿਆ ਅੰਕੁਰ ਰਾਣਾ ਅਜੇ ਫਰਾਰ ਹੈ। ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਮੁਲਜ਼ਮ ਸਹਾਰਨਪੁਰ, ਇੱਕ ਸਹਾਰਨਪੁਰ ਦੇ ਨੇੜੇ ਤੇ ਇਕ ਮੁਲਜ਼ਮ ਸ਼ਹਿਜਾਦਪੁਰ ਦਾ ਰਹਿਣ ਵਾਲਾ ਹੈ।

Advertisement

Advertisement