ਦਿੱਲੀ ਤੋਂ ਦੁਬਈ ਜਾਣ ਵਾਲੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿਕਲੀ
11:51 AM Jun 18, 2024 IST
ਨਵੀਂ ਦਿੱਲੀ, 18 ਜੂਨ
ਦਿੱਲੀ ਤੋਂ ਦੁਬਈ ਜਾਣ ਵਾਲੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਦਿੱਤੀ ਗਈ, ਜੋ ਬਾਅਦ ਵਿਚ ਜਾਂਚ ਤੋਂ ਬਾਅਦ ਅਫ਼ਵਾਹ ਨਿਕਲੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਸੋਮਵਾਰ ਸਵੇਰੇ 9.35 ਵਜੇ ਆਈਜੀਆਈ ਹਵਾਈ ਅੱਡੇ ਦੇ ਦਫ਼ਤਰ ਨੂੰ ਈ-ਮੇਲ ਮਿਲੀ, ਜਿਸ ਵਿੱਚ ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ।’ ਜਾਂਚ ਤੋਂ ਬਾਅਦ ਜਹਾਜ਼ ਵਿੱਚ ਕੁੱਝ ਵੀ ਨਹੀਂ ਮਿਲਿਆ।
Advertisement
Advertisement
Related News
Advertisement