For the best experience, open
https://m.punjabitribuneonline.com
on your mobile browser.
Advertisement

ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜੇ

07:21 AM Jul 31, 2024 IST
ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜੇ
Advertisement

ਪੱਤਰ ਪ੍ਰੇਰਕ
ਭਦੌੜ, 30 ਜੁਲਾਈ
ਨਗਰ ਕੌਂਸਲ ਭਦੌੜ ਦੇ ਦਫਤਰ ਤੋਂ ਲੈ ਕੇ ਤਿੰਨ ਕੋਣੀ ਤੱਕ ਬੀਤੀ ਰਾਤ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਤੇ ਸਮਾਨ ਚੋਰੀ ਕਰ ਲਿਆ ਹੈ। ਦੁਕਾਨਦਾਰਾਂ ਨੇ ਅੱਜ ਥਾਣਾ ਭਦੌੜ ’ਚ ਸ਼ਿਕਾਇਤ ਦੇ ਕੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ| ਥਾਣਾ ਭਦੌੜ ਵਿੱਚ ਜਿੰਦਲ ਡੇਅਰੀ ਦੇ ਮਾਲਕ ਜਗਦੀਪ ਕੁਮਾਰ ਕਾਲਾ, ਮਿੱਤਲ ਫੋਟੋ ਸਟੇਟ ਦੇ ਮਾਲਕ ਅਨੀਤ ਕੁਮਾਰ ਮਿੱਤਲ, ਫਰੈਂਡਜ਼ ਮੋਬਾਈਲ ਰਿਪੇਅਰ ਦੇ ਮਾਲਕ ਸਤਿਨਾਮ ਸਿੰਘ ਅਤੇ ਕਿਸਾਨ ਹੱਟ 1313 ਦੇ ਮਾਲਕ ਰਾਜਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਪਈ ਨਕਦੀ ਤੇ ਸਾਮਾਨ ਚੋਰ ਕਰ ਲਿਆ ਗਿਆ ਹੈ, ਜਿਸ ਕਰਕੇ ਦੁਕਾਨਦਾਰ ਅਣਸਰੁੱਖਿਅਤ ਮਹਿਸੂਸ ਕਰ ਰਹੇ ਹਨ| ਥਾਣਾ ਭਦੌੜ ਦੇ ਮੁਖੀ ਅੰਮ੍ਰਿਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਫੜ ਲਿਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement