For the best experience, open
https://m.punjabitribuneonline.com
on your mobile browser.
Advertisement

ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜੇ

07:21 AM Apr 16, 2024 IST
ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜੇ
ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਅਪਰੈਲ
ਇੱਥੇ ਕੁਹਾੜਾ ਰੋਡ ’ਤੇ ਦੇਰ ਰਾਰ 4 ਦੁਕਾਨਾਂ ਵਿੱਚ ਚੋਰੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਹਾੜਾ ਰੋਡ ’ਤੇ ਸਥਿਤ ਇੱਕ ਹੇਅਰ ਡਰੈਸਰ, ਕਨਫੈਕਸ਼ਨਰੀ ਅਤੇ ਰੇਡੀਅਮ ਟੇਪ ਲਗਾਉਣ ਵਾਲੀਆਂ ਦੁਕਾਨਾਂ ’ਚੋਂ ਚੋਰ ਨਕਦੀ ਚੋਰੀ ਕਰਕੇ ਲੈ ਗਏ। ਹੇਅਰ ਡਰੈਸਰ ਦੀ ਦੁਕਾਨ ਕਰਦੇ ਕੁਲਦੀਪ ਰਾਮ ਨੇ ਦੱਸਿਆ ਕਿ ਅੱਜ ਜਦੋਂ ਉਸ ਨੇ ਸਵੇਰੇ ਆ ਕੇ ਦੇਖਿਆ ਕਿ ਉਸ ਦੀ ਦੁਕਾਨ ਤੋਂ ਇਲਾਵਾ ਨਾਲ ਲੱਗਦੀਆਂ 3 ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸਨ ਜਦਕਿ ਇੱਕ ਦੁਕਾਨ ਦੀ ਕੰਧ ਨੂੰ ਪਿੱਛੋਂ ਪਾੜ ਲਗਾਇਆ ਹੋਇਆ ਸੀ।
ਇਨ੍ਹਾਂ 4 ਦੁਕਾਨਾਂ ’ਚੋਂ ਚੋਰਾਂ ਨੇ ਕੋਈ ਸਾਮਾਨ ਤਾਂ ਚੋਰੀ ਨਹੀਂ ਕੀਤਾ ਪਰ ਗੱਲਿਆਂ ’ਚੋਂ 20 ਤੋਂ 25 ਹਜ਼ਾਰ ਰੁਪਏ ਨਕਦੀ ਉਡਾ ਲਈ। ਉਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ।

Advertisement

Advertisement
Author Image

Advertisement
Advertisement
×