ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਰੀ ਕਰਨ ਗਏ ਚੋਰ ਦੀ ਅੱਖ ਲੱਗੀ

07:00 AM Jun 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲਖਨਊ, 3 ਜੂਨ
ਇੱਥੇ ਇੱਕ ਡਾਕਟਰ ਦੀ ਰਿਹਾਇਸ਼ ’ਤੇ ਚੋਰੀ ਕਰਨ ਆਏ ਚੋਰ ਨਾਲ ਅਜੀਬੋ-ਗਰੀਬ ਘਟਨਾ ਵਾਪਰੀ। ਦਰਅਸਲ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਰਾਤੀਂ ਚੋਰ ਦੀ ਅੱਖ ਲੱਗ ਗਈ ਅਤੇ ਅਗਲੀ ਸਵੇਰ ਜਦੋਂ ਉਹ ਜਾਗਿਆ ਤਾਂ ਆਪਣੇ ਆਲੇ-ਦੁਆਲੇ ਪੁਲੀਸ ਮੁਲਾਜ਼ਮਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਹ ਘਟਨਾ ਗਾਜ਼ੀਪੁਰ ਪੁਲੀਸ ਥਾਣੇ ਅਧੀਨ ਪੈਂਦੇ ਸੈਕਟਰ-15 ਦੇ ਇੰਦਰਾ ਨਗਰ ਵਿੱਚ ਵਾਪਰੀ। ਖ਼ਬਰਾਂ ਅਨੁਸਾਰ ਵਾਰਦਾਤ ਵਾਲਾ ਘਰ ਸੁਨੀਲ ਪਾਂਡੇ ਦਾ ਹੈ, ਜੋ ਪੇਸ਼ੇ ਵਜੋਂ ਡਾਕਟਰ ਹੈ ਅਤੇ ਬਲਰਾਮਪੁਰ ਹਸਪਤਾਲ ਵਿੱਚ ਕੰਮ ਕਰਦਾ ਹੈ ਅਤੇ ਫਿਲਹਾਲ ਵਾਰਾਣਸੀ ਰਹਿ ਰਿਹਾ ਹੈ। ਗੁਆਂਢੀਆਂ ਨੂੰ ਦਰਵਾਜ਼ਾ ਖੁੱਲ੍ਹਾ ਦੇਖ ਕੇ ਸ਼ੱਕ ਹੋਇਆ। ਜਦੋਂ ਉਨ੍ਹਾਂ ਘਰ ਦੇ ਅੰਦਰ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ।
ਮੌਕੇ ’ਤੇ ਗਾਜ਼ੀਪੁਰ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਚੋਰੀ ਕਰਨ ਆਏ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਕਪਿਲ ਵਜੋਂ ਹੋਈ ਹੈ। ਐੱਸਐੱਚਓ ਵਿਕਾਸ ਰਾਏ ਨੇ ਦੱਸਿਆ ਕਿ ਪੁਲੀਸ ਨੇ ਸੁੱਤੇ ਪਏ ਚੋਰ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀ ਅਨੁਸਾਰ ਘਰ ਦੀ ਲਾਈਟ ਬੰਦ ਕਰਨ ਤੋਂ ਪਹਿਲਾਂ ਮੁਲਜ਼ਮ ਨੇ ਪਾਣੀ ਵਾਲੇ ਪੰਪ ਨਾਲ ਛੇੜ-ਛਾੜ ਕੀਤੀ। ਉਨ੍ਹਾਂ ਦੱਸਿਆ, ‘‘ਅਲਮਾਰੀਆਂ ਟੁੱਟੀਆਂ ਹੋਈਆਂ ਸਨ। ਨਕਦੀ ਸਣੇ ਸਭ ਕੁੱਝ ਗਾਇਬ ਸੀ। ਚੋਰ ਨੇ ਵਾਸ਼ਬੇਸਿਨ, ਗੈਸ ਸਿਲੰਡਰ ਅਤੇ ਪਾਣੀ ਵਾਲਾ ਪੰਪ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।’’ ਉਨ੍ਹਾਂ ਦੱਸਿਆ, ‘‘ਅਜਿਹਾ ਜਾਪਦਾ ਹੈ ਜਦੋਂ ਚੋਰ ਬੈਟਰੀ ਹਟਾ ਰਿਹਾ ਸੀ ਤਾਂ ਨਸ਼ੇ ਕਾਰਨ ਉਸ ਨੂੰ ਨੀਂਦ ਆ ਗਈ।’’

Advertisement

Advertisement
Advertisement