ਕਮਰੇ ਨੂੰ ਬਾਹਰੋਂ ਕੁੰਡਾ ਲਾ ਕੇ ਚੋਰ ਗਹਿਣੇ ਲੈ ਕੇ ਹੋਏ ਫ਼ਰਾਰ
08:37 AM Jul 25, 2024 IST
Advertisement
ਪੱਤਰ ਪ੍ਰੇਰਕ
ਤਲਵਾੜਾ, 24 ਜੁਲਾਈ
ਬੀਤੀ ਰਾਤ ਨੇੜਲੇ ਪਿੰਡ ਭੋਲ ਕਲੌਤਾ ਵਿਖੇ ਘਰ ਵਿੱਚ ਸੁੱਤੀ ਬਜ਼ੁਰਗ ਮਹਿਲਾ ਦੇ ਕਮਰੇ ਨੂੰ ਚੋਰਾਂ ਨੇ ਬਾਹਰੋਂ ਕੁੰਡਾ ਲਾ ਦਿੱਤਾ ਅਤੇ ਨਾਲ ਦੇ ਕਮਰੇ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਤੇ ਨਗਦੀ ਲੈ ਕੇ ਫ਼ਰਾਰ ਹੋ ਗਏ। ਥਾਣਾ ਤਲਵਾੜਾ ਵਿੱਚ ਕੀਤੀ ਸ਼ਿਕਾਇਤ ਵਿੱਚ ਸਲੋਚਨਾ ਦੇਵੀ ਵਿਧਵਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ। ਰਾਤ ਨੂੰ ਆਏ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾ ਅਤੇ ਨਾਲ ਦੇ ਕਮਰੇ ਵਿੱਚ ਪਈ ਪੇਟੀ ਤੇ ਟਰੰਕ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਪਈ ਨਗ਼ਦੀ ਚੋਰੀ ਕਰਕੇ ਲੈ ਗਏ ਹਨ। ਚੋਰ ਬੈੱਡ ਅਤੇ ਟਰੰਕ ਵੀ ਤੋੜ ਗਏ ਹਨ। ਉਸ ਨੂੰ ਚੋਰੀ ਦਾ ਪਤਾ ਸਵੇਰੇ ਉੱਠਣ ’ਤੇ ਲੱਗਿਆ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਅਤੇ ਪੀੜਤਾ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement
Advertisement