ਮੰਦਰ ਵਿੱਚ ਚੋਰੀ ਕਰਨ ਵਾਲਾ ਕਾਬੂ
07:24 AM Sep 22, 2024 IST
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 21 ਸਤੰਬਰ
ਮੰਦਰ ਵਿੱਚ ਚੋਰੀ ਹੋਣ ਦੇ ਮਾਮਲੇ ’ਚ ਦਰਜ ਕੇਸ ਦੀ ਪੁਲੀਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇੱਕ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਸੰਨੀ ਉਰਫ ਢੋਲੀ ਵਾਸੀ ਚਾਟੀਵਿੰਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਇੱਕ ਐੱਲਈਡੀ, ਇੱਕ ਡੀਵੀਆਰ ਤੇ ਗੋਲਕ ਵਿੱਚੋਂ ਚੋਰੀ ਕੀਤੀ 450 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ, ਜਦੋਂਕਿ ਉਸ ਦਾ ਦੂਸਰਾ ਸਾਥੀ ਅਜੇ ਫ਼ਰਾਰ ਦੱਸਿਆ ਜਾਂਦਾ ਹੈ। ਥਾਣਾ ਸੁਲਤਾਨਵਿੰਡ ਦੇ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ 17 ਸਤੰਬਰ ਨੂੰ ਮੰਦਰ ਦੀ ਮੁੱਖ ਸੇਵਾਦਾਰ ਮਨਜੀਤ ਕੌਰ ਵਾਸੀ ਖਾਲਸਾ ਨਗਰ ਤਰਨ ਤਾਰਨ ਰੋਡ ਅੰਮ੍ਰਿਤਸਰ ਨੇ ਪੁਲੀਸ ਨੂੰ ਮੰਦਰ ਵਿੱਚ 16 ਸਤੰਬਰ ਦੀ ਰਾਤ ਨੂੰ ਹੋਈ ਚੋਰੀ ਸਬੰਧੀ ਦਰਖਾਸਤ ਦਿੱਤੀ ਸੀ।
Advertisement
Advertisement