ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀਆਂ ਨੇ ਦਸੂਹਾ ਵਾਸੀਆਂ ਦੀ ਨੀਂਦ ਉਡਾਈ

06:43 AM Sep 20, 2024 IST

ਪੱਤਰ ਪ੍ਰੇਰਕ
ਦਸੂਹਾ, 19 ਸਤੰਬਰ
ਇੱਥੇ ਨਿੱਤ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਇਕ ਹਫਤੇ ਦੌਰਾਨ ਚੋਰਾਂ ਨੇ ਦਰਜਨ ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਕਾਰਨ ਸਥਾਨਕ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਤਾਜ਼ਾ ਘਟਨਾ ਵਿੱਚ ਲੰਘੀ ਰਾਤ ਚੋਰਾਂ ਨੇ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਮੇਨ ਬਜ਼ਾਰ ਵਿੱਚ ਕੇਵਲ ਕਰਿਆਣਾ ਸਟੋਰ, ਜਗਦੀਸ਼ ਕਰਿਆਣਾ ਸਟੋਰ ਤੇ ਭੰਡਾਰੀ ਬੇਕਰੀ ਦੀਆਂ ਦੁਕਾਨਾਂ ਦੇ ਦਰਵਾਜ਼ੇ ਤੋੜ ਕੇ ਚੋਰਾਂ ਨੇ ਨਕਦੀ ਤੇ ਸਾਮਾਨ ’ਤੇ ਹੱਥ ਸਾਫ ਕੀਤਾ।
ਪੁਲੀਸ ਅਧਿਕਾਰੀ ਤੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਮੌਕੇ ਦਾ ਜਾਇਜ਼ਾ ਲਿਆ। 17 ਸਤੰਬਰ ਦੀ ਰਾਤ ਨੂੰ ਮੁਹੱਲਾ ਕੈਂਥਾਂ ਦੇ ਐੱਨਆਰਆਈ ਓਮ ਪ੍ਰਕਾਸ਼ ਦੇ ਘਰੋਂ ਚੋਰਾਂ ਨੇ 15 ਹਜ਼ਾਰ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸੇ ਰਾਤ ਨੂੰ ਚੋਰਾਂ ਨੇ ਨਿਜਾਤਮ ਆਸ਼ਰਮ ਸ਼ੇਰਾਂ ਵਾਲੀ ਕੁਟੀਆ ਵਿੱਚੋਂ ਮੂਰਤੀਆਂ ਤੇ ਨਕਦੀ ਚੋਰੀ ਕਰ ਲਈ। ਇਸ ਤੋਂ ਪਹਿਲਾ ਚੋਰਾਂ ਨੇ ਅਧਿਆਪਕ ਅਭਿਮਨਿਯੂ ਦੇ ਘਰ ਬਾਹਰ ਖੜ੍ਹੀ ਕਾਰ ਚੋਰੀ ਕਰ ਲਈ। ਚੋਰੀ ਦੇ ਕੁਝ ਹੋ ਮਾਮਲੇ ਵੀ ਹਨ ਜਿਨ੍ਹਾਂ ਦੀ ਪੁਲੀਸ ਨੂੰ ਦਰਖਾਸਤ ਨਹੀਂ ਦਿੱਤੀ ਗਈ। ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੀ ਤਜ਼ਵੀਜ ਮੁਤਾਬਕ ਸ਼ਹਿਰ ਦੇ ਮੁੱਖ ਬਜ਼ਾਰਾਂ ’ਚ ਸੀਸੀਟੀਵੀ ਕੈਮਰੇ ਲਗਾਏ ਜਾਣ। ਇਸ ਤੋਂ ਇਲਾਵਾ ਰਾਤ ਵੇਲੇ ਪੁਲੀਸ ਦੀ ਗਸ਼ਤ ਵਧਾਈ ਜਾਵੇ।

Advertisement

 

Advertisement
Advertisement