ਵਕੀਲਾਂ ਦੀ ਹੜਤਾਲ ਕਾਰਨ ਨਾ ਹੋ ਸਕੀ ਮੂਸੇਵਾਲਾ ਕੇਸ ’ਚ ਗਵਾਹੀ
07:40 AM Sep 28, 2024 IST
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋ ਮੁੱਖ ਗਵਾਹਾਂ ਦੀ ਗਵਾਹੀ ਅੱਜ ਵਕੀਲਾਂ ਦੀ ਹੜਤਾਲ ਹੋਣ ਕਾਰਨ ਨਾ ਹੋ ਸਕੀ। ਵਕੀਲਾਂ ਵੱਲੋਂ ਇਹ ਹੜਤਾਲ ਰਾਏਕੋਟ, ਸ੍ਰੀ ਚਮਕੌਰ ਸਾਹਿਬ ਅਤੇ ਧਾਰ ਕਲਾਂ ਵਿੱਚ ਗ੍ਰਾਮ ਨਿਆਲਿਆ ਦੀ ਸਥਾਪਤੀ ਵਿਰੁੱਧ ਕੀਤੀ ਜਾ ਰਹੀ ਹੈ। ਅਦਾਲਤ ਵੱਲੋਂ ਹੁਣ ਗਵਾਹਾਂ ਨੂੰ 18 ਅਕਤੂਬਰ ਨੂੰ ਮੁੜ ਬੁਲਾਇਆ ਹੈ। -ਪੱਤਰ ਪ੍ਰੇਰਕ
Advertisement
Advertisement