ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਸਦੀ ਚੋਣਾਂ ’ਚ ਲਗਾਏ ਟੈਂਟਾਂ ਦੀ ਨਹੀਂ ਹੋਈ ਅਦਾਇਗੀ

10:47 AM Sep 05, 2024 IST
ਐੱਸਡੀਐੱਮ ਸੁਖਰਾਜ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਬੀਐੱਲਓ ਯੂਨੀਅਨ ਦੇ ਆਗੂ।

ਦਲਬੀਰ ਸੱਖੋਵਾਲੀਆ
ਬਟਾਲਾ, 4 ਸਤੰਬਰ
ਬੀਐੱਲਓ ਯੂਨੀਅਨ ਦੇ ਹਲਕਾ ਫਤਹਿਗੜ੍ਹ ਚੂੜੀਆ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਨੇ ਇੱਥੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਦੇ ਇੱਕ ਵਫ਼ਦ ਨੇ ਐੱਸਡੀਐੱਮ ਸੁਖਰਾਜ ਸਿੰਘ ਨਾਲ ਮੁੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਐੱਸਡੀਐੱਮ ਨੇ ਕੁਝ ਮੰਗਾਂ ਤਾਂ ਮੌਕੇ ’ਤੇ ਹੱਲ ਕਰ ਦਿੱਤੀਆਂ ਪਰ ਕੁਝ ਮੰਗਾਂ ਸਬੰਧੀ ਡੀਸੀ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ। ਯੂਨੀਅਨ ਦੇ ਪ੍ਰੈੱਸ ਸਕੱਤਰ ਬਲਜੀਤ ਸਿੰਘ ਭਾਗੋਵਾਲ ਨੇ ਦੱਸਿਆ ਕਿ ਲੰਘੀਆਂ ਸੰਸਦੀ ਚੋਣਾਂ ਦੌਰਾਨ ਬੀਐੱਲਓ ਵੱਲੋਂ ਚੋਣ ਸਥਾਨਾਂ ’ਤੇ ਟੈਂਟ ਲਾਉਣ ਦਾ ਖ਼ਰਚਾ ਪੱਲਿਓਂ ਕੀਤਾ ਗਿਆ ਪਰ ਬੀਐੱਲਓ ਨੂੰ ਹਾਲੇ ਤੱਕ ਅਦਾਇਗੀ ਨਹੀਂ ਹੋਈ। ਯੂਨੀਅਨ ਨੇ ਬੀਐੱਲਓਜ਼ ਨੂੰ ਐਤਵਾਰ ਦੀ ਛੁੱਟੀ ’ਚ ਛੋਟ ਦੇਣ ਦੀ ਮੰਗ ਰੱਖਦਿਆਂ ਕਿਹਾ ਕਿ ਜੇਕਰ ਛੁੱਟੀ ਵਾਲੇ ਦਿਨ ਡਿਊਟੀ ਲਗਾਉਣੀ ਹੈ ਤਾਂ ਇਸ ਦੇ ਇਵਜ਼ ਵਜੋਂ ਕਮਾਈ ਛੁੱਟੀ ਦਿੱਤੀ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਚਵਿੰਦਰ ਸਿੰਘ ਨਾਗੀ, ਜਨਰਲ ਸਕੱਤਰ ਕੁਲਦੀਪ ਸਿੰਘ, ਖ਼ਜ਼ਾਨਚੀ ਕਰਮਜੀਤ ਸਿੰਘ, ਵਰਕਿੰਗ ਕਮੇਟੀ ਮੈਂਬਰ ਕੇਵਲ ਸਿੰਘ, ਸੰਯੁਕਤ ਸਕੱਤਰ ਰੂਪ ਸਿੰਘ, ਸੰਦੀਪ ਕੌਰ, ਰਜਨੀਸ਼ ਕੌਰ, ਮਨਜਿੰਦਰ ਕੌਰ ਅਤੇ ਸੈਕਟਰ ਅਫ਼ਸਰ ਰਾਜੀਵ ਦੁੱਗਲ ਹਾਜ਼ਰ ਸਨ।

Advertisement

Advertisement