ਸਿਲਵਰ ਓਕ ਸਕੂਲ ਵਿੱਚ ਟੈਨਿਸ ਚੈਂਪੀਅਨਸ਼ਿਪ ਸਮਾਪਤ
ਪੱਤਰ ਪ੍ਰੇਰਕ
ਟਾਂਡਾ, 24 ਸਤੰਬਰ
ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਾਹਿਬਾਜ਼ਪੁਰ ਵਿੱਚ ਚੇਅਰਮੈਨ ਤਰਲੋਚਨ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਹੇਠ ਸੀਬੀਐੱਸਈ ਨੌਰਥ ਜ਼ੋਨ ਟੈਨਿਸ ਚੈਂਪੀਅਨਸ਼ਿਪ ਸਮਾਪਤ ਹੋ ਗਈ। ਚੈਂਪੀਅਨਸ਼ਿਪ ਵਿੱਚ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ ਵਾਈਸ ਚੇਅਰਪਰਸਨ ਕਮਲੇਸ਼ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਅੰਡਰ 14 ਲੜਕੀਆਂ ਵਿੱਚ ਹੰਸਰਾਜ ਪਬਲਿਕ ਸਕੂਲ ਪੰਚਕੂਲਾ ਪਹਿਲੇ, ਲਿਟਲ ਏਂਜਲ ਸਕੂਲ ਸੋਨੀਪਤ ਦੂਜੇ ਸਥਾਨ ’ਤੇ ਰਹੇ। ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਤਲੁਜ ਪਬਲਿਕ ਸਕੂਲ ਸਿਰਸਾ ਪਹਿਲੇ, ਸੇਕਰਡ ਹਾਰਟ ਕਾਨਵੈਂਟ ਸਕੂਲ ਜਗਾਧਰੀ ਦੂਜੇ, ਅੰਡਰ 19 ਲੜਕੀਆਂ ਦੇ ਮੁਕਾਬਲਿਆਂ ਵਿੱਚ ਦਿੱਲੀ ਪਬਲਿਕ ਸਕੂਲ ਫਰੀਦਾਬਾਦ ਪਹਿਲੇ ਤੇ ਅਜੰਤਾ ਪਬਲਿਕ ਸਕੂਲ ਗੁੜਗਾਓਂ ਦੂਜੇ ਸਥਾਨ ’ਤੇ ਰਹੇ।ਇੰਜ ਹੀ ਲੜਕਿਆਂ ਅੰਡਰ 14 ਵਿੱਚ ਮਾਡਲ ਸਕੂਲ ਸੋਨੀਪਤ ਨੇ ਪਹਿਲਾ ਤੇ ਦਿੱਲੀ ਪਬਲਿਕ ਸਕੂਲ ਕਰਨਾਲ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਅੰਡਰ 17 ਵਿੱਚ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਪਹਿਲੇ, ਦਿੱਲੀ ਪਬਲਿਕ ਸਕੂਲ ਕਰਨਾਲ ਦੂਜੇ, ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਦੇ ਵਿੱਚ ਅਜੰਤਾ ਪਬਲਿਕ ਸਕੂਲ ਗੁੜਗਾਵਾਂ ਪਹਿਲੇ, ਲਿਟਲ ਇੰਜਰ ਸਕੂਲ ਸੋਨੀਪਤ ਦੂਜੇ ਸਥਾਨ ’ਤੇ ਕਾਬਜ਼ ਹੋਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਲਲਿਤਾ ਅਰੋੜਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਹਰਮੀਤ ਸਿੰਘ ਔਲਖ, ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ, ਸੰਜੀਵ ਸ਼ਰਮਾ, ਜਗਬੰਧਨ ਸਿੰਘ,ਅਮਰਜੀਤ ਕੌਰ ਸੈਣੀ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।