ਸਰੀ ਦੇ ਮੰਦਰ ਪ੍ਰਧਾਨ ਨੇ ਸਿੱਖਾਂ ਪ੍ਰਤੀ ਸੌੜੀ ਸੋਚ ਰੱਖਣ ਦੀ ਗਲਤੀ ਮੰਨੀ
07:57 AM Sep 16, 2024 IST
ਪੱਤਰ ਪ੍ਰੇਰਕ
ਵੈਨਕੂਵਰ, 15 ਸਤੰਬਰ
ਵੈਦਿਕ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਚਲਾਏ ਜਾਂਦੇ ਸਰੀ ਵਿਚਲੇ ਲਕਸ਼ਮੀ ਨਰਾਇਣ ਮੰਦਰ ਦੀ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਪੀਅਰ ਪੋਲੀਵਰ ਨੂੰ 4 ਸਤੰਬਰ ਨੂੰ ਲਿਖੀ ਚਿੱਠੀ ਜਨਤਕ ਹੋਣ ਤੋਂ ਬਾਅਦ ਭਖੇ ਮਾਮਲੇ ਬਾਰੇ ਇੱਕ ਹੋਰ ਚਿੱਠੀ ਲਿਖ ਕੇ ਪਹਿਲੀ ਚਿੱਠੀ ਵਿਚਲੀ ਗਲਤੀ ਮੰਨ ਲਈ ਹੈ। ਪਹਿਲੀ ਚਿੱਠੀ ਵਿੱਚ ਸਤੀਸ਼ ਕੁਮਾਰ ਨੇ ਟੋਰੀ ਆਗੂ ਨੂੰ ਲਿਖਿਆ ਸੀ ਕਿ ਉਹ ਮੰਦਰ ਆਉਣ ਮੌਕੇ ਆਪਣੀ ਪਾਰਟੀ ਵਿਚਲੇ ਸਿੱਖ ਆਗੂਆਂ ਨੂੰ ਨਾਲ ਨਾ ਲਿਆਇਆ ਕਰਨ ਕਿਉਂਕਿ ਸਿੱਖਾਂ ਦੀ ਸੋਚ ਉਨ੍ਹਾਂ ਤੋਂ ਵੱਖਰੀ ਹੈ। ਚਿੱਠੀ ਵਾਇਰਲ ਹੋਣ ’ਤੇ ਭਖੇ ਮਾਮਲੇ ਮਗਰੋਂ ਸਰੀ ਦੇ ਰੇਡੀਓ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸਤੀਸ਼ ਕੁਮਾਰ ਨੇ ਮੰਨਿਆ ਕਿ ਇਸ ਮੰਦਰ ਦੀ ਉਸਾਰੀ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਸੀ।
Advertisement
Advertisement