ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰਸਾ ’ਚ ਤਾਪਮਾਨ 50 ਡਿਗਰੀ ਤੋਂ ਵੱਧ

06:40 AM May 29, 2024 IST
ਬਠਿੰਡਾ ਵਿੱਚ ਮੰਗਲਵਾਰ ਦੁਪਹਿਰੇ ਗਰਮੀ ਵਿੱਚ ਰਾਹਗੀਰ ਮੂੰਹ ਸਿਰ ਕੱਜ ਕੇ ਮੰਜ਼ਿਲ ਵੱਲ ਵਧਦੇ ਹੋਏ। -ਫੋਟੋ: ਪਵਨ ਸ਼ਰਮਾ

* ਬਠਿੰਡਾ ਵਿੱਚ ਪਾਰਾ 49.3 ਡਿਗਰੀ ਸੈਲਸੀਅਸ
* ਰਾਜਸਥਾਨ ਦਾ ਚੁਰੂ ਰਿਹਾ ਦੇਸ਼ ਦਾ ਸਭ ਤੋਂ ਗਰਮ ਸ਼ਹਿਰ

Advertisement

ਆਤਿਸ਼ ਗੁਪਤਾ
ਚੰਡੀਗੜ੍ਹ, 28 ਮਈ
ਜੇਠ ਮਹੀਨੇ ਨੇ ਪੰਜਾਬ ਅਤੇ ਹਰਿਆਣਾ ਵਿੱਚ ਲੋਕਾਂ ਦੇ ਵੱਟ ਕੱਢ ਰੱਖੇ ਹਨ ਅਤੇ ਦੋਵੇਂ ਸੂਬੇ ਪਿਛਲੇ ਦੋ ਦਿਨਾਂ ਤੋਂ ਭੱਠੀ ਵਾਂਗ ਤਪ ਰਹੇ ਹਨ। ਰਾਜਸਥਾਨ ਦਾ ਚੁਰੂ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 50.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਧਰ ਕੌਮ ਰਾਜਧਾਨੀ ਦਿੱਲੀ ਵੀ ਲੋਕ ਗਰਮੀ ਕਾਰਨ ਬੇਹਾਲ ਹਨ ਤੇ ਇੱਥੇ ਤਾਪਮਾਨ 48 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 49.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਅੱਠ ਡਿਗਰੀ ਵੱਧ ਹੈ। ਬਠਿੰਡਾ ਵਿੱਚ ਬੀਤੇ ਦਿਨ 48.4 ਡਿਗਰੀ ਤਾਪਮਾਨ ਸੀ। ਹਰਿਆਣਾ ਵਿੱਚ ਸਿਰਸਾ ਸਭ ਤੋਂ ਗਰਮ ਰਿਹਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 50.3 ਡਿਗਰੀ ਸੈਲਸੀਅਸ ਰਿਹਾ। ਉਧਰ, ਗਰਮੀ ਕਾਰਨ ਬਠਿੰਡਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਲਗਪਗ ਇੱਕ ਦਰਜਨ ਸ਼ਹਿਰਾਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 29 ਮਈ ਨੂੰ ਵੀ ਪੰਜਾਬ ਵਿੱਚ ‘ਰੈੱਡ ਅਲਰਟ’ ਅਤੇ 30 ਮਈ ਨੂੰ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਸੜਕਾਂ ’ਤੇ ਸੰਨਾਟਾ ਪੱਸਰਿਆ ਰਿਹਾ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਗਰਮੀ ਦੇ ਮੱਦੇਨਜ਼ਰ ਪੰਜਾਬ ਵਿੱਚ ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ, ਜਦੋਂਕਿ ਧਰਤੀ ਤਪਣ ਕਾਰਨ ਸਬਜ਼ੀਆਂ ਸੁੱਕ ਰਹੀਆਂ ਹਨ। ਕਾਸ਼ਤਕਾਰਾਂ ਨੂੰ ਵਾਰ-ਵਾਰ ਪਾਣੀ ਲਾਉਣਾ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਅੱਜ 46.2 ਡਿਗਰੀ, ਜਦੋਂਕਿ ਅੰਮ੍ਰਿਤਸਰ ’ਚ 46.3, ਲੁਧਿਆਣਾ ’ਚ 46.2, ਪਟਿਆਲਾ ਵਿੱਚ 46.6, ਪਠਾਨਕੋਟ ’ਚ 46, ਫਰੀਦਕੋਟ ’ਚ 46, ਬਰਨਾਲਾ ’ਚ 46.8, ਫਿਰੋਜ਼ਪੁਰ ’ਚ 46.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਜੋ ਆਮ ਨਾਲੋਂ ਚਾਰ ਤੋਂ ਅੱਠ ਡਿਗਰੀ ਵੱਧ ਹੈ।

ਬਠਿੰਡਾ ਵਿੱਚ ਗਰਮੀ ਕਾਰਨ ਚਾਰ ਮੌਤਾਂ

ਬਠਿੰਡਾ (ਮਨੋਜ ਸ਼ਰਮਾ): ਅਤਿ ਦੀ ਗਰਮੀ ਕਾਰਨ ਬਠਿੰਡਾ ਸ਼ਹਿਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਸਮਾਜੀ ਸੇਵੀ ਸੰਸਥਾ ਸਹਾਰਾ ਵੈਲਫੇਅਰ ਦੇ ਵਾਲੰਟੀਅਰਾਂ ਨੇ ਦੱਸਿਆ ਕਿ ਸ਼ਹਿਰ ਦੇ ਰੇਲਵੇ ਖੇਤਰ ਵਿੱਚ ਰਹਿਣ ਵਾਲੇ ਇਨ੍ਹਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਇਲਾਵਾ ਸ਼ਹਿਰ ਦੇ ਸੰਤਪੁਰਾ ਰੋਡ ਅਤੇ ਮਾਲ ਗੋਦਾਮ ਰੋਡ ’ਤੇ ਦੋ ਵਿਅਕਤੀ ਦੇ ਗਰਮੀ ਕਾਰਨ ਬੇਹੋਸ਼ ਹੋਣ ਦੀ ਸੂਚਨਾ ਮਿਲੀ ਹੈ। ਸਹਾਰਾ ਵੈਲਫ਼ੇਅਰ ਦੀ ਟੀਮ ਵੱਲੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੌਰਾਨ ਪਾਰਾ 45 ਤੋਂ 48 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

Advertisement

ਗਲੋਬਲ ਵਾਰਮਿੰਗ ਕਰਕੇ ਵਧ ਰਹੀ ਹੈ ਗਰਮੀ: ਮੌਸਮ ਵਿਭਾਗ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਤੇ ਮੌਸਮ ਵਿਗਿਆਨੀ ਏਕੇ ਸਿੰਘ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਦੇਸ਼ ਵਿੱਚ ਗਰਮੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਦਾ ਵੱਡਾ ਕਾਰਨ ਪਰਾਲੀ ਸਾੜਨਾ ਤੇ ਮਸ਼ੀਨਾਂ ਦੀ ਵਾਧੂ ਵਰਤੋਂ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਤੇ ਰੂਸ ਵਿਚਕਾਰ ਜੰਗ ਵੀ ਨੇ ਵੀ ਗਲੋਬਲ ਵਾਰਮਿੰਗ ’ਤੇ ਵੱਡਾ ਅਸਰ ਪਾਇਆ ਹੈ ਜਿੱਥੇ ਬੰਬ ਸੁੱਟੇ ਜਾ ਰਹੇ ਹਨ।

Advertisement