For the best experience, open
https://m.punjabitribuneonline.com
on your mobile browser.
Advertisement

ਸਵੇਰੇ 10 ਮਿੰਟ ’ਚ ਆਉਣ ਦਾ ਲਾਰਾ ਲਾ ਕੇ ਤਹਿਸੀਲਦਾਰ ਸ਼ਾਮ ਨੂੰ ਪੁੱਜਿਆ

07:24 AM Jun 29, 2024 IST
ਸਵੇਰੇ 10 ਮਿੰਟ ’ਚ ਆਉਣ ਦਾ ਲਾਰਾ ਲਾ ਕੇ ਤਹਿਸੀਲਦਾਰ ਸ਼ਾਮ ਨੂੰ ਪੁੱਜਿਆ
ਤਹਿਸੀਲਦਾਰ ਭਵਾਨੀਗੜ੍ਹ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜੂਨ
ਇੱਥੇ ਤਹਿਸੀਲ ਕੰਪਲੈਕਸ ਵਿੱਚ ਅੱਜ ਆਪਣੇ ਕੰਮਾਂ ਲਈ ਖੱਜਲ ਖੁਆਰ ਹੋ ਰਹੇ ਲੋਕਾਂ ਵੱਲੋਂ ਤਹਿਸੀਲਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ ਹੈਪੀ, ਗੁਰਮੀਤ ਕੌਰ, ਜੀਵਨ ਸਿੰਘ ਸਕਰੌਦੀ, ਬਲਕਾਰ ਸਿੰਘ ਬਖਤੜੀ, ਮਨਜੀਤ ਕੌਰ ਰਾਜਪੁਰਾ, ਜਸਵੀਰ ਕੌਰ ਸਕਰੌਦੀ, ਭਗਵੰਤ ਸਿੰਘ ਭਵਾਨੀਗੜ੍ਹ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਜ਼ਮੀਨ ਦੀਆਂ ਰਜਿਸਟਰੀਆਂ ਕਰਾਉਣ ਅਤੇ ਮਾਲ ਵਿਭਾਗ ਨਾਲ ਸਬੰਧਤ ਮਸਲਿਆਂ ਸਬੰਧੀ ਅੱਜ ਸਵੇਰੇ 10 ਵਜੇ ਤੋਂ ਤਹਿਸੀਲਦਾਰ ਦੀ ਉਡੀਕ ਕਰ ਰਹੇ ਹਨ ਪਰ ਮਾਲ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਸਵੇਰ ਤੋਂ ਹੀ 10 ਮਿੰਟ ਤੱਕ ਪਹੁੰਚਣ ਦਾ ਲਾਰਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੱਜਲ ਖੁਆਰ ਹੁੰਦਿਆਂ ਨੂੰ ਸ਼ਾਮ ਹੋ ਗਈ ਪਰ ਉਕਤ ਅਧਿਕਾਰੀ ਦੇ ਦਸ ਮਿੰਟ ਪੂਰੇ ਨਹੀਂ ਹੋਏ।
ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਕੰਮ ਕਰਨ ਦੇ ਦਾਅਵਿਆਂ ਨੂੰ ਵੀ ਖੋਖਲਾ ਕਰਾਰ ਦਿੱਤਾ। ਅਖੀਰ ਵਿੱਚ ਨਾਅਰੇਬਾਜ਼ੀ ਦੌਰਾਨ ਹੀ ਸ਼ਾਮ ਦੇ ਤਕਰੀਬਨ 6:30 ਵਜੇ ਤਹਿਸੀਲਦਾਰ ਆਪਣੇ ਦਫਤਰ ਵਿੱਚ ਆ ਕੇ ਕੰਮ ਕਰਨ ਲੱਗ ਪਏ। ਇਸ ਸਬੰਧੀ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਪਿੰਡ ਬਾਲੀਆਂ ਵਿਖੇ ਮੀਂਹ ਦੇ ਪਾਣੀ ਕਾਰਨ ਝਗੜਾ ਹੋਣ ’ਤੇ ਉਸ ਨੂੰ ਮਜਬੂਰਨ ਉੱਥੇ ਜਾਣਾ ਪੈ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×