For the best experience, open
https://m.punjabitribuneonline.com
on your mobile browser.
Advertisement

ਫਿਲਮ ‘ਦੋ ਔਰ ਦੋ ਪਿਆਰ’ ਦਾ ਟੀਜ਼ਰ ਜਾਰੀ

07:26 AM Mar 22, 2024 IST
ਫਿਲਮ ‘ਦੋ ਔਰ ਦੋ ਪਿਆਰ’ ਦਾ ਟੀਜ਼ਰ ਜਾਰੀ
Advertisement

ਮੁੰਬਈ: ਵਿਦਿਆ ਬਾਲਨ ਅਤੇ ਇਲਿਆਨਾ ਡਿਕਰੂਜ਼ ਦੀ ਫਿਲਮ ‘ਦੋ ਔਰ ਦੋ ਪਿਆਰ’ ਦਾ ਟੀਜ਼ਰ ਅੱਜ ਜਾਰੀ ਕੀਤਾ ਗਿਆ। ਇਹ ਟੀਜ਼ਰ ਐਪਲੌਜ਼ ਐਂਟਰਟੇਨਮੈਂਟ ਨੇ ਇੰਸਟਾਗ੍ਰਾਮ ’ਤੇ ਜਾਰੀ ਕੀਤਾ। ਇੱਕ ਮਿੰਟ ਇਕ ਸਕਿੰਟ ਦੇ ਟੀਜ਼ਰ ਵਿਚ ਦੋ ਜੋੜਿਆਂ ਵਿਦਿਆ ਬਾਲਨ-ਸੇਂਦਿਲ ਰਾਮਾਮੂਰਤੀ ਅਤੇ ਇਲਿਆਨਾ ਡਿਕਰੂਜ਼-ਪ੍ਰਤੀਕ ਗਾਂਧੀ ਬਾਰੇ ਦੱਸਿਆ ਗਿਆ ਹੈ। ਇਹ ਟੀਜ਼ਰ ਅਜੋਕੇ ਸਮੇਂ ਦੇ ਰਿਸ਼ਤਿਆਂ ਦੇ ਨਾਲ ਨਾਲ ਰੋਮਾਂਸ ਤੇ ਹਾਸੇ-ਮਜ਼ਾਕ ਨਾਲ ਭਰਪੂਰ ਹੈ। ਟੀਜ਼ਰ ਦੀ ਸ਼ੁਰੂਆਤ ਇੱਕ ਵਿਆਹੁਤਾ ਜੋੜੇ ਵਿਦਿਆ ਅਤੇ ਪ੍ਰਤੀਕ ਨਾਲ ਹੁੰਦੀ ਹੈ। ਇਸ ਤੋਂ ਬਾਅਦ ਇਲਿਆਨਾ ਅਤੇ ਸੇਂਦਿਲ ਦੇ ਪਿਆਰ ਭਰੇ ਪਲਾਂ ਨੂੰ ਵੀ ਦਿਖਾਇਆ ਗਿਆ ਹੈ। ਚਾਰੋਂ ਅਦਾਕਾਰ ਆਪਣੇ ਰਿਸ਼ਤਿਆਂ ਵਿੱਚ ਜਨੂੰਨ ਅਤੇ ਉਤਸ਼ਾਹ ਨੂੰ ਮੁੜ ਜਗਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਉਹ ਫਿਲਮਾਂ ਦੇਖਦੇ ਹਨ ਤੇ ਯਾਤਰਾਵਾਂ ’ਤੇ ਜਾਂਦੇ ਹਨ। ‘ਦੋ ਔਰ ਦੋ ਪਿਆਰ’ ਦਾ ਨਿਰਦੇਸ਼ਨ ਸ਼ੀਰਸ਼ਾ ਗੁਹਾ ਠਾਕੁਰਤਾ ਨੇ ਕੀਤਾ ਹੈ। ਇਹ ਫਿਲਮ ਪਹਿਲਾਂ 29 ਮਾਰਚ ਨੂੰ ਰਿਲੀਜ਼ ਹੋਣੀ ਸੀ ਜੋ ਹੁਣ 19 ਅਪਰੈਲ ਨੂੰ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×