For the best experience, open
https://m.punjabitribuneonline.com
on your mobile browser.
Advertisement

ਸੋਭਾ ਸਿੰਘ ਪਬਲਿਕ ਸਕੂਲ ਦੀਆਂ ਟੀਮਾਂ ਜੇਤੂ

07:01 AM Sep 13, 2023 IST
ਸੋਭਾ ਸਿੰਘ ਪਬਲਿਕ ਸਕੂਲ ਦੀਆਂ ਟੀਮਾਂ ਜੇਤੂ
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ ਤੇ ਅਧਿਆਪਕ। -ਫ਼ੋਟੋ: ਗਿੱਲ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 12 ਸਤੰਬਰ
ਇੱਥੋਂ ਦੇ ਸ. ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਲਾਕ ਪੱਧਰ ’ਤੇ ਆਪਣਾ ਲੋਹਾ ਮਨਵਾਇਆ। ਬਲਾਕ ਪੱਧਰੀ ਮੁਕਾਬਲਿਆਂ ਵਿੱਚ ਫੁਟਬਾਲ ਲੜਕੇ ਉਮਰ ਵਰਗ 14 ਸਾਲ, ਫੁਟਬਾਲ ਲੜਕੇ ਉਮਰ ਵਰਗ 17 ਸਾਲ ਅਤੇ ਵਾਲੀਬਾਲ ਉਮਰ ਵਰਗ 17 ਸਾਲ ਦੀਆਂ ਸਾਰੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਕਬੱਡੀ ਲੜਕੀਆਂ ਉਮਰ ਵਰਗ 14 ਸਾਲ ਟੀਮ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਕੋਚ ਰਾਜਨਦੀਪ ਕੌਰ ਅਤੇ ਕੋਚ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਝੰਡੇ ਗੱਡੇ ਹਨ। ਸਕੂਲ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ ਗੋਲਾ ਸੁੱਟਣ ਅਤੇ ਡਿਸਕਸ ਥਰੋਅ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਉੱਧਰ ਲੜਕਿਆਂ ਦੇ ਵਰਗ ਵਿੱਚ ਰਣਵੀਰ ਸਿੰਘ ਨੇ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਬੁਲੰਦੀਆਂ ਛੁਹਣ ਦਾ ਅਸ਼ੀਰਵਾਦ ਦਿੱਤਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ (ਰੋਹਣੋਂ) ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਿੰਸੀਪਲ ਅਲਪਨਾ ਮਹਾਜਨ ਅਤੇ ਟਰੱਸਟ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਜ਼ੋਨ ਪੱਧਰੀ ਕਰਵਾਏ ਕਬੱਡੀ ਅੰਡਰ-14 ਵਿਚ ਲੜਕੀਆਂ ਨੇ ਤੀਜਾ, ਅੰਡਰ-14 ਲੜਕਿਆਂ ਨੇ ਦੂਜਾ, ਅੰਡਰ-17 ਵਿਚ ਲੜਕਿਆਂ ਨੇ ਪਹਿਲਾ ਅਤੇ ਅੰਡਰ-19 ਨੈਸ਼ਨਲ ਸਟਾਈਲ ਵਿਚ ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਸ਼ਾਟਪੁੱਟ ਵਿਚ ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Advertisement

ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਵਿਦਿਆਰਥਣਾਂ ਨੂੰ ਸੋਨ ਤਗ਼ਮੇ

ਗੋਲਡ ਮੈਡਲ ਜੇਤੂ ਵਿਦਿਆਰਥਣਾਂ ਕਾਲਜ ਪ੍ਰਬੰਧਕਾਂ ਨਾਲ। -ਫੋਟੋ: ਓਬਰਾਏ

ਖੰਨਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਖੇਲੋ ਇੰਡੀਆ ਵੱਲੋਂ ਲੁਧਿਆਣਾ ਵਿੱਚ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸੋਨ ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ 55 ਕਿੱਲੋ ਭਾਰ ਚੁੱਕਣ ਮੁਕਾਬਲੇ ਵਿਚ ਸਿਮਰਨ ਕੌਰ, 64 ਕਿੱਲੋ ’ਚ ਸਿਮਰਦੀਪ ਕੌਰ, 76 ਕਿੱਲੋ ’ਚ ਦੀਕਸ਼ਾ ਸ਼ਰਮਾ, 81 ਕਿੱਲੋ ’ਚ ਜੀਵਨ ਲਤਾ ਨੇ ਚਾਰ ਸੋਨ ਤਗ਼ਮੇ ਜਿੱਤੇ। ਅੱਜ ਜੇਤੂ ਵਿਦਿਆਰਥਣਾਂ ਨੂੰ ਕਾਲਜ ਪੁੱਜਣ ਤੇ ਸਰਟੀਫ਼ਿਕੇਟ ਅਤੇ ਮਾਡਲ ਭੇਟ ਕੀਤਾ ਗਿਆ।

Advertisement
Author Image

Advertisement
Advertisement
×