For the best experience, open
https://m.punjabitribuneonline.com
on your mobile browser.
Advertisement

ਟਾਊਨ ਪਲਾਨਰ ਦਫ਼ਤਰ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ

06:21 AM Jul 05, 2024 IST
ਟਾਊਨ ਪਲਾਨਰ ਦਫ਼ਤਰ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ
ਜੇਸੀਬੀ ਮਸ਼ੀਨ ਨਾਲ ਨਾਜਾਇਜ਼ ਕਬਜ਼ੇ ਢਾਹੁੰਦਾ ਹੋਇਆ ਅਮਲਾ।
Advertisement

ਪੀਪੀ ਵਰਮਾ
ਪੰਚਕੂਲਾ, 4 ਜੁਲਾਈ
ਪੰਚਕੂਲਾ ਤੇ ਸ਼ਹਿਰੀ ਖੇਤਰ ਵਿੱਚ ਜ਼ਿਲ੍ਹਾ ਨਗਰ ਯੋਜਨਾਕਾਰ ਦਫ਼ਤਰ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਵੱਖ ਵੱਖ ਪਿੰਡਾਂ ਵਿਚਲੀਆਂ ਕਲੋਨੀਆਂ ਵਿੱਚ ਹੋਈਆਂ ਦਰਜਨਾਂ ਉਸਾਰੀਆਂ ਢਾਹੀਆਂ ਗਈਆਂ। ਡਿਪਟੀ ਕਮਿਸ਼ਨਰ ਪੰਚਕੂਲਾ ਯਸ਼ ਗਰਗ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪਿੰਡ ਕੰਡਿਆਲਾ ਅਤੇ ਪਰਗੀਆਂ ਵਿਚਲੀਆਂ ਦੋ ਗੈਰ-ਕਾਨੂੰਨੀ ਕਲੋਨੀਆਂ ਵਿੱਚ ਬਣੀਆਂ ਇੰਟਰਲਾਕ ਸੜਕਾਂ ਅਤੇ 15-16 ਦੇ ਕਰੀਬ ਉਸਾਰੀਆਂ ਢਾਹੀਆਂ ਗਈਆਂ। ਇਹ ਕਾਰਵਾਈ ਡਿਊਟੀ ਮੈਜਿਸਟਰੇਟ ਅੰਕੁਸ਼ ਗੁਪਤਾ ਅਤੇ ਭਾਰੀ ਪੁਲੀਸ ਬਲ ਦੀ ਮੌਜੂਦਗੀ ਵਿੱਚ ਕੀਤੀ ਗਈ। ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਹਟਾਉਣ ਤੋਂ ਪਹਿਲਾਂ ਵਿਭਾਗ ਵੱਲੋਂ ਨੋਟਿਸ ਵੀ ਦਿੱਤੇ ਗਏ ਸਨ। ਜਦੋਂ ਨੋਟਿਸਾਂ ਤੋਂ ਬਾਅਦ ਵੀ ਉਸਾਰੀਆਂ ਨਹੀਂ ਹਟਾਈਆਂ ਗਈਆਂ ਤਾਂ ਟਾਊਨ ਪਲਾਨਿੰਗ ਵਿਭਾਗ ਨੂੰ ਇਹ ਕਾਰਵਾਈ ਕਰਨੀ ਪਈ। ਉਨ੍ਹਾਂ ਕਿਹਾ ਕਿ ਕੋਈ ਵੀ ਕਲੋਨੀ ਬਣਾਉਣ ਜਾਂ ਵਿਕਸਤ ਕਰਨ ਤੋਂ ਪਹਿਲਾਂ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਹਰਿਆਣਾ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਜੇਕਰ ਕੋਈ ਗੈਰ-ਕਾਨੂੰਨੀ ਉਸਾਰੀ ਜਾਂ ਕਲੋਨੀ ਬਿਨਾ ਮਨਜ਼ੂਰੀ ਤੋਂ ਵਿਕਸਤ ਹੁੰਦੀ ਹੈ, ਤਾਂ ਵਿਭਾਗ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਅਰਬਨ ਏਰੀਆ ਐਕਟ-1975, ਪੈਰੀਫੇਰੀ ਕੰਟਰੋਲਡ ਏਰੀਆ-1952 ਅਤੇ ਕੰਟਰੋਲਡ ਏਰੀਆ-1963 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕਰਦਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਤੋਂ ਸੀਐੱਯੂ/ਲਾਇਸੈਂਸ ਦੀ ਪ੍ਰਵਾਨਗੀ ਲਏ ਬਿਨਾਂ ਪ੍ਰਭਾਵਿਤ ਕਲੋਨੀਆਂ ਵਿੱਚ ਮਕਾਨ ਜਾਂ ਦੁਕਾਨ ਨਾ ਖਰੀਦਣ ਤਾਂ ਜੋ ਉਨ੍ਹਾਂ ਦੀ ਮਿਹਨਤ ਦੀ ਕਮਾਈ ਬਰਬਾਦ ਨਾ ਹੋਵੇ ਅਤੇ ਨਾਜਾਇਜ਼ ਉਸਾਰੀਆਂ ਨੂੰ ਰੋਕਿਆ ਜਾ ਸਕੇ।

Advertisement

Advertisement
Advertisement
Author Image

joginder kumar

View all posts

Advertisement