ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਾਜਿਕ ਸੁਰੱਖਿਆ ਵਿਭਾਗ ਦੀ ਟੀਮ ਨੇ ਬਾਲ ਵਿਆਹ ਰੁਕਵਾਇਆ

07:18 AM Nov 30, 2024 IST

ਪੱਤਰ ਪ੍ਰੇਰਕ
ਗੂਹਲਾ ਚੀਕਾ, 29 ਨਵੰਬਰ
ਇੱਥੇ ਕੈਥਲ ਸ਼ਹਿਰ ਦੇ ਚੰਦਾਨਾ ਗੇਟ ਨੇੜੇ ਇੱਕ ਕਲੋਨੀ ਵਿੱਚ ਸਾਢੇ 14 ਸਾਲਾ ਦੀ ਲੜਕੀ ਦੇ ਵਿਆਹ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਬਰਾਤ ਨੇ ਸ਼ਹਿਰ ਦੀ ਇੱਕ ਹੋਰ ਕਲੋਨੀ ਤੋਂ ਰਾਤ ਨੂੰ ਪੁੱਜਣਾ ਸੀ।
ਸੱਤਵੀਂ ਜਮਾਤ ਦੀ ਪੜ੍ਹਾਈ ਛੱਡ ਚੁੱਕੀ ਇਸ ਲੜਕੀ ਨਾਲ 20 ਸਾਲਾ ਲਾੜਾ ਵਿਆਹ ਕਰਨ ਲਈ ਨਿਕਲਿਆ ਸੀ ਪਰ ਉਹ ਬਰਾਤ ਨਹੀਂ ਲਿਆ ਸਕਿਆ। ਇਸ ਤੋਂ ਪਹਿਲਾਂ ਵੀ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਫ਼ਤਰ ਦੀ ਟੀਮ ਪੁਲੀਸ ਨਾਲ ਪਹੁੰਚ ਗਈ। ਟੀਮ ਦੇ ਮੈਂਬਰਾਂ ਨੇ ਲਾੜੇ ਨਾਲ ਫੋਨ ’ਤੇ ਗੱਲ ਕੀਤੀ ਅਤੇ ਬਰਾਤ ਨੂੰ ਉੱਥੇ ਹੀ ਰੁਕਵਾ ਦਿੱਤਾ। ਟੀਮ ਦੀ ਅਗਵਾਈ ਨੀਲਮ ਕਰ ਰਹੀ ਸੀ ਅਤੇ ਉਸ ਦੇ ਨਾਲ ਸਦਰ ਥਾਣੇ ਦੇ ਪੁਲੀਸ ਮੁਲਾਜ਼ਮ ਵੀ ਸਨ। ਦੇਰ ਰਾਤ ਹੋਣ ਵਾਲੇ ਇਸ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਬਾਲ ਵਿਆਹ ਰੋਕੂ ਅਫ਼ਸਰ ਦੇ ਦਫ਼ਤਰ ਨੂੰ ਇਸੇ ਇਲਾਕੇ ਦੇ ਕਿਸੇ ਵਿਅਕਤੀ ਤੋਂ ਇਸ ਬਾਲ ਵਿਆਹ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਜਾ ਕੇ ਜਦੋਂ ਪੁਲੀਸ ਨੇ ਲੜਕੀ ਦੀ ਮਾਂ ਤੋਂ ਧੀ ਦੀ ਉਮਰ ਬਾਰੇ ਪੁੱਛਿਆ ਤਾਂ ਉਸ ਨੇ ਕੁੜੀ ਦਾ ਆਧਾਰ ਕਾਰਡ ਦਿਖਾਇਆ।
ਇਸ ਮੁਤਾਬਕ ਕੁੜੀ ਦੀ ਉਮਰ ਸਿਰਫ਼ ਸਾਢੇ 14 ਸਾਲ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਆਧਾਰ ਕਾਰਡ ਵਿੱਚ ਗਲਤੀ ਨਾਲ ਲੜਕੀ ਦੀ ਉਮਰ ਘੱਟ ਲਿਖੀ ਗਈ ਸੀ। ਜਦੋਂ ਪੁਲੀਸ ਨੇ ਸਹੀ ਉਮਰ ਬਾਰੇ ਪੁੱਛਿਆ ਤਾਂ ਉਸ ਮੁਤਾਬਕ ਵੀ ਲੜਕੀ ਨਾਬਾਲਗ ਸੀ। ਇਸ ਮੌਕੇ ਅਧਿਕਾਰੀ ਨੀਲਮ ਨੇ ਲੜਕੀ ਦੇ ਰਿਸ਼ਤੇਦਾਰਾਂ ਨੂੰ ਸਮਝਾਇਆ ਕਿ ਜੇ ਇਸ ਉਮਰ ਵਿੱਚ ਲੜਕੀ ਦਾ ਵਿਆਹ ਹੋ ਜਾਂਦਾ ਹੈ ਤਾਂ ਇਹ ਕਾਨੂੰਨੀ ਅਪਰਾਧ ਹੈ। ਇਸ ਦੌਰਾਨ ਪਰਿਵਾਰ ਤੋਂ ਸਹਿਮਤੀ ਪੱਤਰ ਲਿਆ ਗਿਆ।

Advertisement

Advertisement