For the best experience, open
https://m.punjabitribuneonline.com
on your mobile browser.
Advertisement

‘ਆਜਾ ਮੇਰਾ ਪਿੰਡ ਵੇਖ ਲੈ’ ਦੀ ਸ਼ੂਟਿੰਗ ਲਈ ਦੂਰਦਰਸ਼ਨ ਦੀ ਟੀਮ ਪਿੰਡ ਅਖਾੜਾ ਪੁੱਜੀ

02:52 PM Jun 30, 2023 IST
‘ਆਜਾ ਮੇਰਾ ਪਿੰਡ ਵੇਖ ਲੈ’ ਦੀ ਸ਼ੂਟਿੰਗ ਲਈ ਦੂਰਦਰਸ਼ਨ ਦੀ ਟੀਮ ਪਿੰਡ ਅਖਾੜਾ ਪੁੱਜੀ
Advertisement

ਚਰਨਜੀਤ ਸਿੰਘ ਢਿੱਲੋਂ

Advertisement

ਜਗਰਾਉਂ, 29 ਜੂਨ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਅਤੇ ਪਾਸਾਰ ਲਈ ਵਰ੍ਹਿਆਂ ਤੋਂ ਸਫਲ ਯਤਨਾ ‘ਚ ਜਲੰਧਰ ਦੂਰਦਰਸ਼ਨ ਦੀ ਟੀਮ ਨੇ ਅੱਜ ਹਲਕੇ ਦੇ ਪਿੰਡ ਅਖਾੜਾ ‘ਚ ਆਪਣੇ ਪਸੰਦੀਦਾ ਪ੍ਰੋਗਰਾਮ ‘ਆਜਾ ਮੇਰਾ ਪਿੰਡ ਵੇਖ ਲੈ’ ਦੀ ਸ਼ੂਟਿੰਗ ਲਈ ਦਸਤਕ ਦਿੱਤੀ। ਸਾਹਿਤ ਸਭਾ ਦੇ ਮੈਂਬਰ ਕੁਲਦੀਪ ਲੋਹਟ,ਹਰਬੰਸ ਅਖਾੜਾ ਨੇ ਦੱਸਿਆ ਕਿ ਇਤਿਹਾਸਕ ਅਤੇ ਖੂਬਸੂਰਤੀ ਦੇ ਪੱਖੋਂ ਸਿਰਕੱਢ ਪਿੰਡ ਅਖਾੜਾ ਦੀਆਂ ਸਮਾਜਿਕ ਅਤੇ ਵਿਕਾਸਸ਼ੀਲ ਪ੍ਰਾਪਤੀਆਂ ਨੂੰ ਦੁਨੀਆਂ ਭਰ ‘ਚ ਉਜਾਗਰ ਕਰਨ ਲਈ ਪ੍ਰੋਗਰਾਮ ਦੇ ਨਿਰਦੇਸ਼ਕ/ਨਿਰਮਾਤਾ ਕੁਲਵਿੰਦਰ ਭਟੋਆ ਆਪਣੀ ਟੀਮ ਦੇ ਮੈਂਬਰ ਕੈਮਰਾਮੈਨ ਫਕੀਰ ਚੰਦ ਭਟੋਆ, ਆਡੀਓ ਇੰਜਨੀਅਰ ਆਰ.ਪੀ ਸਿੰਘ ਅਤੇ ਐਂਕਰ ਤੇਜਿੰਦਰ ਜਸ਼ਨ ਨਾਲ ਪਿੰਡ ਅਖਾੜਾ ਪੁੱਜੇ। ਦਸਤਾਵੇਜ਼ੀ ਪ੍ਰੋਗਰਾਮ ਦੀ ਸ਼ੂਟਿੰਗ ਸਮੇਂ ਪਿੰਡ ਦੀਆਂ ਮਹੱਤਵਪੂਰਨ ਥਾਵਾਂ ਦੀ ਜਾਣਕਾਰੀ ਸਮੇਂ ਹਾਜ਼ਰੀ ਭਰੀ। ਸਾਹਿਤਕਾਰ ਕੁਲਦੀਪ ਲੋਹਟ ਨੇ ਦੱਸਿਆ ਕਿ ਪ੍ਰੋਗਰਾਮ 7 ਜੁਲਾਈ ਨੂੰ ਦੁਪਹਿਰ 3: 30 ‘ਤੇ ਜਲੰਧਰ ਦੂਰਦਰਸ਼ਨ ਵੱਲੋਂ ਡੀ.ਡੀ ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।

Advertisement
Tags :
Advertisement
Advertisement
×