ਡੱਲੇਵਾਲ ਦੀ ਤਿਮਾਰਦਾਰੀ ’ਚ ਲੱਗੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕਰਨ ਤੋਂ ਨਾਂਹ
05:28 PM Jan 22, 2025 IST
Advertisement
ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਜਨਵਰੀ
ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨ ਵਾਲੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਆਪਣੀ ਡਿਊਟੀ ਛੱਡ ਕੇ ਵਾਪਸ ਚਲੀ ਗਈ ਹੈ। ਕਿਸਾਨ ਆਗੂ ਦੇ ਇਲਾਜ ਵਿਚ ਲੱਗੀ ਡਾਕਟਰਾਂ ਦੀ ਟੀਮ ਨੇ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਹੈ। ਡਾਕਟਰਾਂ ਦੀ ਟੀਮ ਨੇ ਸਿਵਲ ਸਰਜਨ ਪਟਿਆਲਾ ਡਾ. ਦਵਿੰਦਰਪਾਲ ਸਿੰਘ ਨੂੰ ਲਿਖੇ ਪੱਤਰ ਵਿਚ ਕਿਸਾਨ ਆਗੂਆਂ ’ਤੇ ਕਥਿਤ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ। ਹਾਲਾਂਕਿ ਕਿਸਾਨ ਆਗੂਆਂ ਨੇ ਡਾਕਟਰਾਂ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਤੇ ਉਨ੍ਹਾਂ ਦੇ ਕਿਸਾਨ ਆਗੂ ਬਹੁਤ ਹੀ ਸੁਲਝੇ ਹੋਏ ਹਨ ਤੇ ਇਲਾਜ ਕਰਨ ਵਾਲਾ ਡਾਕਟਰ ਰੱਬ ਦਾ ਰੂਪ ਹੁੰਦਾ ਹੈ।
Advertisement
Advertisement
Advertisement