ਅਧਿਆਪਕਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਪੱਤਰ ਪ੍ਰੇਰਕ
ਬਠਿੰਡਾ, 27 ਮਈ
ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚਾ ਵੱਲੋਂ ਅੱਜ ਦਵਿੰਦਰ ਡਿੱਖ, ਜਗਸੀਰ ਸਹੋਤਾ ਤੇ ਰਾਜਵੀਰ ਮਾਨ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਸਬੰਧੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਜਾਰੀ ਕੀਤੇ ਪ੍ਰਸ਼ਨਾਂ ਦੇ ਸਵਾਲਾਂ ਦਾ ਜਵਾਬ ਲਿਆ ਗਿਆ| ਉਨ੍ਹਾਂ ਤੋਂ ਇਸ ਮੰਗ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਰਜ ਨਾ ਕਰਨ ਅਤੇ ਕੇਂਦਰ ਵਿੱਚ ਸੱਤਾ ਵਿੱਚ ਆਉਣ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਬੰਧੀ ਪੁੱਛਿਆ ਗਿਆ| ਇਸ ’ਤੇ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ 1972 ਦੇ ਐਕਟ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ|
ਇਸ ਮੌਕੇ ਪੁਰਾਣੀ ਪੈਨਸ਼ਨ ਦੇ ਰਾਹ ’ਚ ਰੋੜੇ ਅੜਕਾਉਣ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਨਰਿੰਦਰ ਬੱਲੂਆਣਾ, ਦਰਸ਼ਨ ਸਿੰਘ ਮੌੜ, ਜਗਪਾਲ ਬੰਗੀ, ਜੋਨੀ ਸਿੰਗਲਾ, ਜਗਦੀਸ਼ ਜੱਗੀ, ਗੁਰਮੇਲ ਮਲਕਾਣਾ, ਗੁਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਮੰਦਰ ਝੁੰਬਾ, ਜਤਿੰਦਰ ਸ਼ਰਮਾ, ਵਿਨੋਦ ਕੁਮਾਰ, ਭੁਪਿੰਦਰ ਸਿੰਘ, ਹਿੰਮਤ ਸਿੰਘ, ਤਰਸੇਮ ਸਿੰਘ ਸਿੱਧੂ, ਤਰਲੋਚਨ ਪਾਲ ਆਦਿ ਹਾਜ਼ਰ ਸਨ|