ਪਾੜ੍ਹਿਆਂ ਨੇ ਦਸਵੀਂ ਤੇ ਬਾਰ੍ਹਵੀਂ ’ਚੋਂ ਮਾਰੀਆਂ ਮੱਲਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਈ
ਸੀਬੀਐੱਸਈ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਸਪਰਿੰਗ ਡੇਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਦਸਵੀਂ ਜਮਾਤ ਵਿੱਚੋਂ ਸਕੂਲ ਦੀ ਵਿਦਿਆਰਥਣ ਆਸ਼ੀ ਵਰਮਾ ਨੇ 96 ਫੀਸਦੀ, ਅਭਿਸ਼ੇਕ ਸ਼ਰਮਾ ਨੇ 95.6 ਅਤੇ ਅਦਿਤਿਆ ਸ਼ਰਮਾ ਨੇ 95.4 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਹਰਮੀਤ ਸਿੰਘ ਨੇ 94.8, ਅਵੀ ਅਰੋੜਾ ਨੇ 94.6, ਅਰਸ਼ਿਤਾ, ਕਪਿਸ਼ ਅਤੇ ਯਤਿਕਾ ਨੇ 93.8, ਅੰਕਿਤ ਗੋਸਾਈਂ ਨੇ 92.8, ਮੋਹਿਤ ਜਿੰਦਲ ਨੇ 92.4, ਏਂਜਲ ਨੇ 92 ਫੀਸਦੀ, ਗੁਰਸਿਮਰਨ ਕੌਰ ਨੇ 92, ਅਮਨਦੀਪ ਸਿੰਘ ਨੇ 91.8 ਫੀਸਦੀ, ਸੁਮੰਤ ਗੋਇਲ ਨੇ 91.6 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਨਤੀਜੇ ’ਚ ਹਿਮਾਂਸ਼ੀ ਸਿੰਗਲਾ ਨੇ ਮੈਡੀਕਲ ’ਚ 93.4, ਮੁਹੰਮਦ ਰਿਆਨ ਨੇ ਮੈਡੀਕਲ ’ਚ 92.2 ਅਤੇ ਹਰਸ਼ਦੀਪ ਸਿੰਘ ਨੇ ਮੈਡੀਕਲ ’ਚ 92 ਫੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਜਸਕੀਰਤ ਕੌਰ, ਸਰਬਜੋਤ ਸਿੰਘ, ਤਮੰਨਾ ਮਲਹੋਤਰਾ, ਯਸ਼ਿਕਾ ਅਤੇ ਪ੍ਰਾਂਸ਼ੂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਅਨਿਲ ਸ਼ਰਮਾ ਨੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ।
ਮਾਛੀਵਾੜਾ (ਪੱਤਰ ਪ੍ਰੇਰਕ): ਦਿ ਸੁਪੀਰੀਅਰ ਵਰਲਡ ਸਕੂਲ, ਗੜ੍ਹੀ ਤਰਖਾਣਾ ਦੇ ਵਿਦਿਆਰਥੀਆਂ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਭੱਟੀਆਂ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।
ਸਮਰਾਲਾ (ਪੱਤਰ ਪ੍ਰੇਰਕ): ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦਾ ਸੀਬੀਐੱਸਈ ਬੋਰਡ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਸਕੂਲ ਦਾ ਮਾਣ ਵਧਿਆ ਹੈ।
ਦੋਰਾਹਾ (ਪੱਤਰ ਪ੍ਰੇਰਕ): ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਪ੍ਰਿੰਸੀਪਲ ਡੀ.ਪੀ. ਠਾਕੁਰ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਡੀਏਵੀ ਸਕੂਲ ਦੇ ਪ੍ਰਿੰਸੀਪਲ ਵੇਦ ਵਰਤ ਪਲਾਹਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਦਸਵੀਂ ਜਮਾਤ ’ਚੋਂ ਲੜਕੀਆਂ ਅਤੇ ਬਾਰ੍ਹਵੀਂ ’ਚੋਂ ਲੜਕਿਆਂ ਨੇ ਮੋਹਰੀ ਸਥਾਨ ਹਾਸਲ ਕਰਕੇ ਸਫ਼ਲਤਾ ਦੇ ਝੰਡੇ ਗੱਡੇ ਹਨ।
ਪਾਇਲ (ਪੱਤਰ ਪ੍ਰੇਰਕ): ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਮੱਲ੍ਹਾਂ ਮਾਰੀਆਂ ਹਨ। ਸਕੂਲ ਦੇ ਮੁੱਖ ਅਧਿਆਪਕ ਵਿਜੈ ਕਪੂਰ ਨੇ ਦੱਸਿਆ ਹੈ ਕਿ ਦਸਵੀਂ ਜਮਾਤ ’ਚੋਂ ਗੁਰਸਿਮਰਨ ਸਿੰਘ ਤੂਰ, ਵਰਿੰਦਾ ਸ਼ਰਮਾ, ਰਾਧੇ ਵੈਦ, ਬਵਨੀਤ ਕੌਰ ਕੁਲਾਰ ਅਤੇ ਸੋਨਾਲੀ ਸ਼ਰਮਾ ਨੇ ਨਾਮਣਾ ਖੱਟਿਆ ਹੈ। ਬਾਰ੍ਹਵੀਂ ਜਮਾਤ ’ਚੋਂ ਮਹਿਕ ਧਾਮੀ, ਅਰਸ਼ਵੀਰ ਕੌਰ, ਗੁਰਸ਼ਰਨ ਸਿੰਘ, ਉਦੈ ਰਾਜ ਸਿੰਘ ਬੈਂਸ, ਅਵਨੀਤ ਕੌਰ ਬੈਨੀਪਾਲ ਅਤੇ ਜਪਨੂਰ ਸਿੰਘ ਗਰੇਵਾਲ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਡਾਇਰੈਕਟਰ ਨਿਰਮਲ ਸਿੰਘ ਧਾਲੀਵਾਲ, ਮੁੱਖ ਅਧਿਆਪਕ ਵਿਜੈ ਕਪੂਰ ਅਤੇ ਸਮੂਹ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।
ਮੈਕਸ ਆਰਥਰ ਸਕੂਲ ’ਚੋਂ ਕਮਲਜੋਤ ਸਿੰਘ ਅੱਵਲ
ਸਮਰਾਲਾ (ਪੱਤਰ ਪ੍ਰੇਰਕ): ਸਥਾਨਕ ਮੈਕਸ ਆਰਥਰ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਮਾਰਚ 2024 ਵਿੱਚ ਲਈ ਗਈ ਦਸਵੀਂ ਦੀ ਪ੍ਰੀਖਿਆ ’ਚੋਂ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਨਤੀਜਿਆਂ ਸਬੰਧੀ ਦੱਸਿਆ ਕਿ ਦਸਵੀਂ ਜਮਾਤ ਦੇ ਵਿਦਿਆਰਥੀ ਕਮਲਜੋਤ ਸਿੰਘ ਨੇ 91.6 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਸਿਮਰਨਪ੍ਰੀਤ ਕੌਰ ਨਾਗਰਾ ਨੇ 90.4 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਤੇਜਸ ਭਾਟੀਆ ਅਤੇ ਨਵਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਇਸ ਸ਼ਾਨਦਾਰ ਨਤੀਜੇ ’ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਵਰਮਾ, ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਰਮਨਦੀਪ ਸਿੰਘ ਤੇ ਮਨਪ੍ਰੀਤ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਵਾਂ ਦਿੱਤੀਆਂ।