ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਪੁਤਲੇ ਸਾੜਨ ਦਾ ਐਲਾਨ

10:38 AM Oct 11, 2024 IST

ਪਰਸ਼ੋਤਮ ਬੱਲੀ
ਬਰਨਾਲਾ, 10 ਅਕਤੂਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ 12 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਸਿੱਖਿਆ ਮੰਤਰੀ ਦੇ ਪਿੰਡ ਪੁੱਜ ਕੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਦਾ ਆਦਮ ਕੱਦ ਪੁਤਲਾ ਫੂਕਿਆ ਜਾਵੇਗਾ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਸਕੱਤਰ ਨਿਰਮਲ ਚੁਹਾਣਕੇ, ਸੂਬਾ ਕਮੇਟੀ ਮੈਂਬਰ ਸੁਖਦੀਪ ਤਪਾ ਤੇ ਮੀਤ ਪ੍ਰਧਾਨ ਮਨਮੋਹਨ ਭੱਠਲ ਨੇ ਦੱਸਿਆ ਕਿ ਅਧਿਆਪਕ ਨਰਿੰਦਰ ਭੰਡਾਰੀ (ਸਾਇੰਸ ਅਧਿਆਪਕ) ਸਾਲ 2011 ਤੋਂ ਕਪੂਰਥਲਾ ਜ਼ਿਲ੍ਹੇ ਵਿੱਚ ਕੰਮ ਕਰ ਰਿਹਾ ਹੈ, ਜੋ ਲਗਪਗ ਪੰਜ ਸਾਲ ਪਹਿਲਾਂ 8886 ਅਸਾਮੀਆਂ ਅਧੀਨ ਸਿੱਖਿਆ ਵਿਭਾਗ ਅੰਦਰ ਅਪਣਾ ਪ੍ਰੋਬੇਸ਼ਨ ਦਾ ਸਮਾਂ ਪੂਰਾ ਕਰ ਚੁੱਕਿਆ ਹੈ, ਪ੍ਰੰਤੂ ਕੱਚੇ ਰੁਜ਼ਗਾਰ ਦੌਰਾਨ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਗੈਰ-ਵਾਜਿਬ ਕਾਰਨ ਬਣਾ ਕੇ ਜਾਰੀ ਟਰਮੀਨੇਸ਼ਨ ਨੋਟਿਸ ਕਰਕੇ ਅੱਜ ਵੀ ਬੇਸਿਕ ਤਨਖਾਹ ’ਤੇ ਕੰਮ ਕਰਨ ਲਈ ਮਜਬੂਰ ਹੈ। ਇਸੇ ਤਰ੍ਹਾਂ ਸਾਲ 2013 ਤੋਂ ਪਟਿਆਲਾ ਵਿਖੇ ਹਿੰਦੀ ਮਾਸਟਰ ਵਜੋਂ ਕੰਮ ਕਰ ਰਹੇ ਡਾ. ਰਵਿੰਦਰ ਕੰਬੋਜ ਨੂੰ 3442 ਅਧਿਆਪਕ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਐੱਮ.ਫਿਲ. (ਐਜੂਕੇਸ਼ਨ) ਦੀ ਡਿਗਰੀ ਸਬੰਧਤ ਵਿਸ਼ੇ ਦੀ ਨਾ ਹੋਣ ਦੇ ਹਵਾਲੇ ਨਾਲ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ, ਜਦ ਕਿ ਇਸੇ ਭਰਤੀ ਦੇ ਬਾਕੀ ਅਜਿਹੇ ਕੇਸਾਂ ਵਿੱਚ ਕੋਈ ਰੋਕ ਨਹੀਂ ਲਗਾਈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਕਰਕੇ ਇਨਸਾਫ ਕਰਨ ਦੀ ਮੰਗ ਕੀਤੀ ਗਈ ਹੈ ਪ੍ਰੰਤੂ ਅੱਜ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ।

Advertisement

Advertisement