ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਨੇ ਸਕੂਲ ’ਚ ਛੁੱਟੀ ਮਗਰੋਂ ਚੁੱਕਿਆ ਅਧਿਆਪਕ ਧਰਨੇ ਮਗਰੋਂ ਛੱਡਿਆ

08:03 AM Sep 22, 2024 IST
ਬਰਨਾਲਾ ਵਿੱਚ ਥਾਣਾ ਸਿਟੀ ਦੇ ਸਾਹਮਣੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਡੀਟੀਐਫ ਆਗੂ ਰਾਜੀਵ ਕੁਮਾਰ।

ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 21 ਸਤੰਬਰ
ਈਟੀਟੀ ਅਧਿਆਪਕ ਸੋਹਣ ਸਿੰਘ ਨੂੰ ਛੁੱਟੀ ਸਮੇਂ ਘਰ ਆਉਂਦੇ ਵਕਤ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਭਿਣਕ ਜਦੋਂ ਜ਼ਿਲ੍ਹੇ ਦੀਆਂ ਅਧਿਆਪਕ­,­­ ਮੁਲਾਜ਼ਮ ਅਤੇ ਕਿਸਾਨ ਜੱਥੇਬੰਦੀਆਂ ਨੂੰ ਲੱਗੀ ਤਾਂ ਉਨ੍ਹਾਂ ਰਾਤ ਸਮੇਂ ਥਾਣੇ ਮੂਹਰੇ ਧਰਨਾ ਲਾ ਦਿੱਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ­ਕੀਤੀ। ਅੱਜ ਮੁੜ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਸੋਹਣ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ 180 ਅਧਿਆਪਕ ਜਥੇਬੰਦੀ ਵੱਲੋਂ ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਥਾਣਾ ਸਿਟੀ-1 ਬਰਨਾਲਾ ਦਾ ਘਿਰਾਓ ਕੀਤਾ ਗਿਆ। ਜਥੇਬੰਦੀਆਂ ਦੇ ਦਬਾਅ ਸਦਕਾ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਆਪਕ ਸੋਹਣ ਸਿੰਘ ਨੂੰ ਅੱਜ ਰਿਹਾਅ ਕਰ ਦਿੱਤਾ। ਪੁਲੀਸ ਵੱਲੋਂ ਅਧਿਆਪਕ ਸੋਹਣ ਸਿੰਘ ਨੂੰ ਕਿਹੜੇ ਜੁਰਮ ’ਚ ਗ੍ਰਿਫ਼ਤਾਰ ਕੀਤਾ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਸੋਹਣ ਸਿੰਘ ’ਤੇ 7/51 ਰੋਕੂ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੀ ਜਿਸ ਤਹਿਤ ਉਸ ਨੂੰ ਫੜਿਆ ਗਿਆ ਸੀ।
ਜ਼ਿਕਰਯੋਗ ਹੈ ਕਿ 180 ਈਟੀਟੀ ਅਧਿਆਪਕ ਲੰਮੇ ਸਮੇਂ ਤੋਂ ਆਪਣੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਿੱਖਿਆ ਮੰਤਰੀ ਨਾਲ ਮੀਟਿੰਗ ਉਪਰੰਤ ਵੀ ਕੋਈ ਹੱਲ ਨਾ ਨਿਕਲ ਸਕਿਆ। ਇਸ ਲਈ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਤੰਗ ਆ ਕੇ 180 ਅਧਿਆਪਕਾਂ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਇਸ ਤੋਂ ਤਲਖੀ ਖਾਂਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਥਿਤ ਇਸ਼ਾਰੇ ’ਤੇ ਬਰਨਾਲਾ ਪੁਲੀਸ ਵੱਲੋਂ ਆਪਣੀ ਡਿਊਟੀ ਤੋਂ ਘਰ ਪਰਤਦਿਆਂ ਅਧਿਆਪਕ ਆਗੂ ਸੋਹਣ ਸਿੰਘ ਨੂੰ ਜਬਰੀ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਮੌਕੇ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਕਮਲ ਠਾਕੁਰ, ਗੁਰਮੁਖ ਸਿੰਘ, ਰਾਕੇਸ਼ ਗੁਰਦਾਸਪੁਰ, ਡੀਟੀਐੱਫ ਵੱਲੋਂ ਰਾਜੀਵ ਕੁਮਾਰ ਬਰਨਾਲਾ, ਨਿਰਮਲ ਚੌਹਾਣਕੇ, ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਹਰਿੰਦਰ ਮੱਲੀਆਂ, ਜਸਵਿੰਦਰ ਸਮਾਣਾ, ਬੀਐੱਡ ਫਰੰਟ ਵੱਲੋਂ ਪਰਮਿੰਦਰ ਸਿੰਘ, ਹਰਵਿੰਦਰ ਸਿੰਘ ਬਰਨਾਲਾ, ਡੀਐੱਮਐੱਫ ਵੱਲੋਂ ਖੁਸ਼ਿਵੰਦਰਪਾਲ ਹੰਢਿਆਇਆ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਨਰਾਇਣ ਦੱਤ, ਡਾ. ਰਜਿੰਦਰ ਪਾਲ , ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਰਮਨਦੀਪ ਸਿੰਗਲਾ, ਡੀਟੀਐੱਫ ਦੇ ਮਨਮੋਹਨ ਭੱਠਲ, ਮਾਲਵਿੰਦਰ ਸਿੰਘ, ਅੰਮ੍ਰਿਤਪਾਲ ਕੋਟਦੁੱਨਾ, ਪ੍ਰਦੀਪ ਕੁਮਾਰ, ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ, ਗਜਿੰਦਰ ਤਪਾ ਅਤੇ ਹੋਰ ਕਿਸਾਨ ਆਗੂਆਂ ਨੇ ਵੀ ਸਰਕਾਰ ਦੁਆਰਾ ਕੀਤੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਅਤੇ ਸੋਹਣ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਅਧਿਆਪਕ ਸਾਥੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਬਾਜ਼ਾਰ ਦੇ ਮੁੱਖ ਚੌਕ ਨੂੰ ਜਾਮ ਕੀਤਾ ਜਾਵੇਗਾ। ਇਸ ਐਲਾਨ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅੱਧੇ ਘੰਟੇ ਵਿੱਚ ਐਸਡੀਐਮ ਬਰਨਾਲਾ ਕੋਲ ਪੇਸ਼ ਕਰਨ ਤੋਂ ਬਾਅਦ ਸੋਹਣ ਸਿੰਘ ਨੂੰ ਰਿਹਾਅ ਕੀਤਾ ਗਿਆ।

Advertisement

Advertisement