ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੱਖਿਆ ਵਿਭਾਗ ਦੀ ਸੀਨੀਆਰਤਾ ਸੂਚੀ ਵਿੱਚੋਂ ਆਪਣਾ ਨਾਮ ਲੱਭਣ ’ਚ ਅਧਿਆਪਕ ‘ਫੇਲ੍ਹ’

09:00 AM Jun 13, 2024 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੂਨ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਐੱਸਐੱਸਏ ਦੀ ਵੈੱਬਸਾਈਟ ’ਤੇ ਬਾਰਡਰ ਏਰੀਆ ਸਣੇ ਮਾਸਟਰ ਕਾਡਰ ਦੀ ਜਿਹੜੀ ਸੀਨੀਆਰਤਾ ਸੂਚੀ ਅਪਲੋਡ ਕੀਤੀ ਗਈ ਹੈ, ਉਸ ਦੀ ਡਰਾਫਟਿੰਗ ਨਾਪੜ੍ਹਨਯੋਗ ਹੋਣ ਕਰਕੇ ਅਧਿਆਪਕਾਂ ਨੂੰ ਸੂਚੀ ਵਿੱਚੋਂ ਆਪਣਾ ਨਾਮ ਲੱਭਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਬੀਤੀ 29 ਮਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਤਿੰਨ ਮੁੱਖ ਹਿੱਸਿਆਂ ਵਿੱਚ ਅਪਲੋਡ ਕੀਤੀ ਹੈ। ਹਰ ਭਾਗ ਦੇ ਅੱਗੇ ਪੰਜ ਜਾਂ ਛੇ ਉਪ ਭਾਗ ਬਣਾਏ ਗਏ ਹਨ। ਇਸ ਤਰ੍ਹਾਂ ਸਾਰੀ ਸੂਚੀ ਦੇ ਕੁੱਲ 17 ਉਪ ਭਾਗ ਤਿਆਰ ਕਰਕੇ ਐੱਸਐੱਸਏ ਦੀ ਵੈੱਬਸਾਈਟ ’ਤੇ ਅੱਪਲੋਡ ਕੀਤੇ ਗਏ ਹਨ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਤੇ ਜਥੇਬੰਦਕ ਸਕੱਤਰ ਪਵਨ ਕੁਮਾਰ ਨੇ ਕਿਹਾ ਆਮ ਅਧਿਆਪਕ ਪਹਿਲਾਂ ਤਾਂ ਸਾਰੇ ਦੇ ਸਾਰੇ ਉਪਭਾਗਾਂ ਨੂੰ ਡਾਊਨਲੋਡ ਕਰਨ ’ਤੇ ਆਪਣਾ ਸਮਾਂ ਖ਼ਰਾਬ ਕਰਦਾ ਹੈ। ਮਗਰੋਂ ਜਦੋਂ ਆਪਣਾ ਨਾਮ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੀ ਸਾਰੀ ਕੋਸ਼ਿਸ਼ ਬੇਕਾਰ ਹੋ ਜਾਂਦੀ ਹੈ ਕਿਉਂਕਿ ਸੂਚੀ ਨਾਪੜ੍ਹਨਯੋਗ ਹੋਣ ਕਰਕੇ ਇਸ ਵਿੱਚੋਂ ਨਾਮ ਲੱਭਣਾ ਬਹੁਤ ਮੁਸ਼ਕਲ ਹੈ। ਆਪਣੀ ਜਨਮ ਮਿਤੀ ਅਤੇ ਸਕੂਲ ਦੇ ਨਾਮ ’ਤੇ ਵੀ ਸੂਚੀ ਵਿੱਚੋਂ ਅਧਿਆਪਕਾਂ ਨੂੰ ਆਪਣਾ ਨਾਮ ਨਹੀਂ ਲੱਭ ਰਿਹਾ। ਜਦੋਂ ਫਾਈਲ ਨੂੰ ਜ਼ੂਮ ਕੀਤਾ ਜਾਂਦਾ ਹੈ ਤਾਂ ਇਹ ਪੜ੍ਹਨਯੋਗ ਨਹੀਂ ਰਹਿੰਦੀ। ਇਸ ਤੋਂ ਵੀ ਅੱਗੇ ਭਾਗ ਪਹਿਲੇ ਦੇ ਉਪਭਾਗ ਇੱਕ ਦਾ ਆਖਰੀ ਪੰਨਾ ਨੰਬਰ 250 ਉਲਟਾ ਹੀ ਅਪਲੋਡ ਕਰ ਦਿੱਤਾ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਸੂਚੀ ਤਿਆਰ ਤੇ ਅੱਪਲੋਡ ਕਰਨ ਵਾਲੇ ਕਰਮਚਾਰੀਆਂ ਵੱਲੋਂ ਕਿੰਨੀ ਅਣਗਹਿਲੀ ਵਰਤੀ ਗਈ ਹੈ। ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੱਪਲੋਡ ਕੀਤੀਆਂ ਗਈਆਂ ਪੀਡੀਐੱਫ ਫਾਈਲਾਂ ਵੈੱਬਸਾਈਟ ਤੋਂ ਹਟਾ ਕੇ ਸ਼ੁੱਧ ਤੇ ਸਪੱਸ਼ਟ ਲਿਖਤ (ਕੰਪਿਊਟਰ ਟਾਈਪਿੰਗ) ਵਾਲੀ ਸੂਚੀ ਵਿੱਚ ਅੱਪਲੋਡ ਕੀਤੀਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੀਨੀਆਰਤਾ ਸੂਚੀ ਸਿਰਫ ਇੱਕੋ ਇੱਕ ਪੀਡੀਐੱਫ ਫਾਈਲ ’ਚ ਹੀ ਅੱਪਲੋਡ ਕੀਤੀ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਹਾਈ ਕੋਰਟ ਦੇ ਫੈਸਲੇ ਅਨੁਸਾਰ ਔਰਤਾਂ ਅਤੇ ਮਰਦਾਂ ਦੀ ਵੱਖੋ-ਵੱਖਰੀ ਸੀਨੀਆਰਤਾ ਸੂਚੀ ਤਿਆਰ ਕੀਤੀ ਜਾਵੇ।

Advertisement

Advertisement
Advertisement