ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼

07:42 AM Jul 07, 2024 IST
ਪੀੜਤ ਨੂੰ ਡੀਐੱਮਸੀ ਲੁਧਿਆਣਾ ਲਿਜਾਂਦੇ ਹੋਏ ਸਕੇ ਸਬੰਧੀ।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ
ਸਰਕਾਰੀ ਪ੍ਰਾਇਮਰੀ ਸਕੂਲ ਰਾਮਬਸਤੀ ਸੰਗਰੂਰ ਦੇ ਇੱਕ ਅਧਿਆਪਕ ਵਲੋਂ ਆਪਣੇ ਘਰ ’ਚ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਡਾਕਟਰਾਂ ਨੇ ਉਸ ਨੂੰ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਅਧਿਆਪਕ ਦੇ ਪਿਤਾ ਅਨੁਸਾਰ ਉਸ ਦੇ ਗੁਆਂਢੀ ਅਤੇ ‘ਆਪ’ ਮਹਿਲਾ ਵਰਕਰ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤਰ ਨੇ ਇਹ ਕਦਮ ਚੁੱਕਿਆ ਹੈ।
ਸਥਾਨਕ ਸਿਵਲ ਹਸਪਤਾਲ ਪੀੜਤ ਦੇ ਪਿਤਾ ਨਰੈਣ ਦਾਸ ਗੋਇਲ ਵਾਸੀ ਰਾਮ ਬਸਤੀ ਸੰਗਰੂਰ ਨੇ ਦੱਸਿਆ ਕਿ ਉਸ ਦਾ ਪੁੱਤਰ ਰਮਨਦੀਪ ਗੋਇਲ ਸਰਕਾਰੀ ਪ੍ਰਾਇਮਰੀ ਸਕੂਲ ’ਚ ਅਧਿਆਪਕ ਹੈ ਜੋ ਕਿ 85 ਫ਼ੀਸਦੀ ਅੰਸ਼ਿਕ ਨੇਤਰਹੀਣ ਹੈ।
ਉਸ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਨੇ ਆਪਣੇ ਘਰ ਅੱਗੇ ਮਲਬਾ ਸੁੱਟ ਰੱਖਿਆ ਹੈ ਜਿਸ ’ਤੇ ਪੁਰਾਣੀ ਕਾਰ ਖੜ੍ਹਾਈ ਹੋਈ ਹੈ, ਜਿਸ ਨਾਲ ਉਹ ਪਿਛਲੇ ਕਰੀਬ ਸਾਲ ਤੋਂ ਵੱਧ ਸਮੇਂ ਤੋਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਅਨੇਕਾਂ ਵਾਰ ਸਮਝਾਇਆ ਪਰ ਨਹੀਂ ਮੰਨੇ। ਉਨ੍ਹਾਂ ਦੱਸਿਆ ਕਿ ਈਓ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਰਕਾਰ ਨੂੰ ਵੀ ਸ਼ਿਕਾਇਤਾਂ ਭੇਜ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਐੱਸਐੱਸਪੀ ਕੋਲ ਸ਼ਿਕਾਇਤ ਪੁੱਜਣ ਮਗਰੋਂ ਥਾਣਾ ਸਿਟੀ-1 ਪੁਲੀਸ ਵੱਲੋਂ ਦੋ ਵਾਰ ਮੌਕਾ ਵੇਖਿਆ ਪਰ ਸਮਝੌਤਾ ਕਰਨ ਬਾਰੇ ਆਖਿਆ ਗਿਆ ਅਤੇ ਉਸ ਦੇ ਦਸਤਖਤ ਵੀ ਕਰਵਾ ਲਏ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਮਹਿਲਾ ਵਰਕਰ ਉਸ ਦੇ ਗੁਆਂਢੀ ਦੀ ਮੱਦਦ ਕਰਦੀ ਹੈ ਜਿਸ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮਸਲਾ ਤਾਂ ਕੀ ਹੱਲ ਹੋਣਾ ਸੀ ਸਗੋਂ ਉਸ ਪੁੱਤਰ ਖ਼ਿਲਾਫ ਹੀ ਤੰਗ ਪ੍ਰੇਸ਼ਾਨ ਕਰਨ ਦੀ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ।
ਇਸ ਸ਼ਿਕਾਇਤ ’ਤੇ ਚਾਰ, ਪੰਜ ਦਿਨ ਤੋਂ ਪੁਲੀਸ ਵਾਲੇ ਥਾਣੇ ਬੁਲਾ ਲੈਂਦੇ ਹਨ ਅਤੇ ਭਲਕੇ ਐਤਵਾਰ ਨੂੰ ਵੀ ਥਾਣੇ ਬੁਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢੀ ਤੇ ਹੋਰਾਂ ਵਲੋਂ ਉਸ ਦੇ ਪੁੱਤਰ ਨੂੰ ਜ਼ਲੀਲ ਕੀਤਾ ਜਾ ਰਿਹਾ ਸੀ ਜਿਸ ਨੇ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜ਼ਹਿਰੀਲੀ ਵਸਤੂ ਨਿਗਲਣ ਤੋਂ ਪਹਿਲਾਂ ਉਸ ਦੇ ਪੁੱਤਰ ਨੇ ਵੀਡੀਓ ਬਣਾਈ ਜਿਸ ਵਿਚ ਉਸ ਨੇ ਪ੍ਰੇਸ਼ਾਨ ਕਰਨ ਵਾਲਿਆਂ ਦੇ ਨਾਮ ਲਏ ਹਨ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।

Advertisement

ਬਿਆਨਾਂ ਦੇ ਆਧਾਰ ’ਤੇ ਹੋਵੇਗੀ ਕਾਰਵਾਈ: ਸਿਟੀ ਇੰਚਾਰਜ

ਪੁਲੀਸ ਥਾਣਾ ਸਿਟੀ-1 ਦੇ ਇੰਚਾਰਜ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਅਧਿਆਪਕ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ ਜਿਸ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement
Advertisement