For the best experience, open
https://m.punjabitribuneonline.com
on your mobile browser.
Advertisement

ਡੱਚ ਸੈਲਾਨੀ ਨੂੰ ਲੁੱਟਣ ਵਾਲਾ ਟੈਕਸੀ ਡਰਾਈਵਰ ਦੋ ਮਹੀਨੇ ਬਾਅਦ ਗ੍ਰਿਫ਼ਤਾਰ

08:13 AM Mar 15, 2024 IST
ਡੱਚ ਸੈਲਾਨੀ ਨੂੰ ਲੁੱਟਣ ਵਾਲਾ ਟੈਕਸੀ ਡਰਾਈਵਰ ਦੋ ਮਹੀਨੇ ਬਾਅਦ ਗ੍ਰਿਫ਼ਤਾਰ
Advertisement

ਭੁਬਨੇਸ਼ਵਰ: ਇਸ ਸਾਲ ਜਨਵਰੀ ਵਿੱਚ ਨੈਦਰਲੈਂਡਜ਼ ਤੋਂ ਆਏ 72 ਸਾਲ ਸੈਲਾਨੀ ਨੂੰ ਲੁੱਟ ਕੇ ਫਰਾਰ ਹੋਏ ਟੈਕਸੀ ਡਰਾਈਵਰ ਨੂੰ ਉੜੀਸਾ ਪੁਲੀਸ ਨੇ ਦੋ ਮਹੀਨੇ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਲੁੱਟੇ ਜਾਣ ਮਗਰੋਂ ਡੱਚ ਸੈਲਾਨੀ ਐਂਥਨੀ ਵੋਨ ਐਰਕਲ ਨੂੰ ਬੇਘਰਿਆਂ ਲਈ ਬਣਾਏ ਗਏ ਬਸੇਰੇ ’ਚ ਮਹੀਨਾ ਭਰ ਰਹਿਣਾ ਪਿਆ। ਇਸ ਮਗਰੋਂ ਸੂਬਾ ਸਰਕਾਰ ਨੇ ਉਸ ਨੂੰ ਖਾਣਾ ਤੇ ਰਿਹਾਇਸ਼ ਮੁਹੱਈਆ ਕੀਤੀ। ਪੁਰੀ ਦੇ ਐੱਸਪੀ ਪਿਨਾਕ ਮਿਸ਼ਰਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫਰਾਰ ਹੋਏ ਟੈਕਸੀ ਡਰਾਈਵਰ ਨੂੰ ਬੀਤੇ ਦਿਨ ਫੜ ਲਿਆ ਗਿਆ ਹੈ। ਉਸ ਨੇ 9 ਜਨਵਰੀ ਨੂੰ ਭੁਬਨੇਸ਼ਵਰ ਤੋਂ ਭੀਤਰਕਨਿਕਾ ਵਿਚਾਲੇ ਡੱਚ ਸੈਲਾਨੀ ਨੂੰ ਲੁੱਟ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਪੁਰੀ ਪ੍ਰਸ਼ਾਸਨ ਦੀ ਮਦਦ ਨਾਲ ਐਂਥਨੀ ਨੇ ਘਰ ਵਾਪਸੀ ਦੀ ਯਾਤਰਾ ਸ਼ੁਰੂ ਕੀਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×