For the best experience, open
https://m.punjabitribuneonline.com
on your mobile browser.
Advertisement

ਮੁਅੱਤਲ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਕੌਮੀ ਸੀਨੀਅਰ ਚੈਂਪੀਅਨਸ਼ਿਪ ਕਰਾਉਣ ਦਾ ਐਲਾਨ ਕੀਤਾ

06:08 PM Jan 27, 2024 IST
ਮੁਅੱਤਲ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਕੌਮੀ ਸੀਨੀਅਰ ਚੈਂਪੀਅਨਸ਼ਿਪ ਕਰਾਉਣ ਦਾ ਐਲਾਨ ਕੀਤਾ
Advertisement

ਨਵੀਂ ਦਿੱਲੀ, 27 ਜਨਵਰੀ
ਮੁਅੱਤਲ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਅੱਜ ਕਿਹਾ ਕਿ ਪੰਜਾਬ ਅਤੇ ਉੜੀਸਾ ਨੂੰ ਛੱਡ ਕੇ ਸਾਰੀਆਂ ਮਾਨਤਾ ਪ੍ਰਾਪਤ ਰਾਜ ਇਕਾਈਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਲਗਪਗ 700 ਪਹਿਲਵਾਨ ਸੋਮਵਾਰ ਤੋਂ ਪੁਣੇ ਵਿੱਚ ਹੋਣ ਵਾਲੀ ਸੀਨੀਅਰ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਫੈਡਰੇਸ਼ਨ ਨੇ ਦਸੰਬਰ ਦੇ ਆਖਰੀ ਹਫਤੇ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ 2023 ਉਮਰ ਵਰਗ ਕੌਮੀ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਖੇਡ ਮੰਤਰਾਲੇ ਨੇ ਆਪਣੇ ਹੀ ਸੰਵਿਧਾਨ ਦੀ ਉਲੰਘਣਾ ਕਰਕੇ ਚੋਣਾਂ ਕਰਵਾਉਣ ਦੇ ਦੋਸ਼ਾਂ ਤਹਿਤ ਇਸ ਬਾਡੀ ਨੂੰ ਮੁਅੱਤਲ ਕਰ ਦਿੱਤਾ ਸੀ। ਖੇਡ ਮੰਤਰਾਲੇ ਨੇ ਚੋਣਾਂ ਦੇ ਤਿੰਨ ਦਿਨ ਬਾਅਦ ਡਬਲਿਊਐੱਫਆਈ ਨੂੰ ਇਹ ਕਹਿ ਕੇ ਮੁਅੱਤਲ ਕਰ ਦਿੱਤਾ ਸੀ ਕਿ ਇਸ ਵੱਲੋਂ ਕਰਵਾਈ ਜਾ ਰਹੀ ਚੈਂਪੀਅਨਸ਼ਿਪ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ, ਜਦ ਕਿ ਫੈਡਰੇਸ਼ਨ ਪੁਣੇ ਵਿੱਚ ਚੈਂਪੀਅਨਸ਼ਿਪ ਕਰਾਉਣ ਲਈ ਬਜ਼ਿੱਦ ਹੈ। ਫੈਡਰੇਸ਼ਨ ਦੇ ਪ੍ਰਧਾਨ ਸੰਜੈ ਸਿੰਘ ਨੇ ਕਿਹਾ, ‘ਭਾਰਤੀ ਕੁਸ਼ਤੀ ਫੈਡਰੇਸ਼ਨ ਫ੍ਰੀਸਟਾਈਲ, ਗ੍ਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਵਿੱਚ ਆਪਣੀ 2023 ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਕਰਵਾ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਮਹਾਰਾਸ਼ਟਰ ਰਾਜ ਕੁਸ਼ਤੀ ਸੰਘ ਦੁਆਰਾ 29 ਤੋਂ 31 ਜਨਵਰੀ ਤੱਕ ਪੁਣੇ ਵਿੱਚ ਕੀਤਾ ਜਾ ਰਿਹਾ ਹੈ। ਇਸ ਵਿੱਚ ਦੇਸ਼ ਭਰ ਤੋਂ ਲਗਪਗ 700 ਪਹਿਲਵਾਨ ਹਿੱਸਾ ਲੈ ਰਹੇ ਹਨ। ਪੰਜਾਬ ਅਤੇ ਉੜੀਸਾ ਨੂੰ ਛੱਡ ਕੇ ਫੈਡਰੇਸ਼ਨ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜ ਇਕਾਈਆਂ ਨੇ ਇਸ ਵਿੱਚ ਹਿੱਸਾ ਲੈਣ ਲਈ ਆਪਣੀਆਂ ਟੀਮਾਂ ਸ਼ਾਮਲ ਕੀਤੀਆਂ ਹਨ।

Advertisement

Advertisement
Advertisement
Author Image

Advertisement