For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵੱਲੋਂ ਤਿਰੂਪਤੀ ਲੱਡੂ ਵਿਵਾਦ ’ਤੇ ਸੁਣਵਾਈ 4 ਅਕਤੂਬਰ ਨੂੰ

04:22 PM Oct 03, 2024 IST
ਸੁਪਰੀਮ ਕੋਰਟ ਵੱਲੋਂ ਤਿਰੂਪਤੀ ਲੱਡੂ ਵਿਵਾਦ ’ਤੇ ਸੁਣਵਾਈ 4 ਅਕਤੂਬਰ ਨੂੰ
Advertisement

ਨਵੀਂ ਦਿੱਲੀ, 3 ਅਕਤੂਬਰ
ਦੇਸ਼ ਦੀ ਸਰਵਉਚ ਅਦਾਲਤ ਵੱਲੋਂ ਤਿਰੂਪਤੀ ਲੱਡੂ ਮਾਮਲੇ ’ਤੇ ਚਾਰ ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ। ਇਨ੍ਹਾਂ ਲੱਡੂਆਂ ਵਿਚ ਜਾਨਵਰਾਂ ਦੀ ਚਰਬੀ ਦੀ ਕਥਿਤ ਵਰਤੋਂ ਦੇ ਦੋਸ਼ ਲੱਗੇ ਸਨ ਤੇ ਇਸ ਸਬੰਧੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਚਾਰ ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇ ਜਦਕਿ ਇਹ ਸੁਣਵਾਈ ਅੱਜ ਹੋਣੀ ਸੀ। ਉਨ੍ਹਾਂ ਕਿਹਾ ਕਿ ਉਸ ਇਸ ਮਾਮਲੇ ’ਤੇ ਭਲਕ ਸਵੇਰ ਤਕ ਜਵਾਬ ਦੇ ਸਕਦੇ ਹਨ। ਬੈਂਚ ਨੇ ਇਸ ’ਤੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਉਹ ਇਸ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਭਗਵਾਨ ਨੂੰ ਤਾਂ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਪਿਛਲੀ ਵਾਈ ਐੱਸ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਸਰਕਾਰ ’ਚ ਤਿਰੂਪਤੀ ਲੱਡੂ ਬਣਾਉਣ ’ਚ ਕਥਿਤ ਤੌਰ ’ਤੇ ਜਾਨਵਰਾਂ ਦੀ ਚਰਬੀ ਦੀ ਵਰਤੋਂ ਕਰਨ ਦੇ ਦੋਸ਼ ਲਾਏ ਸਨ।

Advertisement

Advertisement
Advertisement
Author Image

sukhitribune

View all posts

Advertisement