ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਪਰੀਮ ਕੋਰਟ ਵੱਲੋਂ ਤਿਲੰਗਾਨਾ ਦੇ ਮੁੱਖ ਮੰਤਰੀ ਨਾਲ ਜੁੜੇ ਮੁਕੱਦਮੇ ਨੂੰ ਟਰਾਂਸਫਰ ਕਰਨ ਤੋਂ ਇਨਕਾਰ

01:34 PM Sep 20, 2024 IST

ਨਵੀਂ ਦਿੱਲੀ, 20 ਸਤੰਬਰ

Advertisement

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 2015 ਦੇ ‘ਨਕਦੀ ਬਦਲੇ ਵੋਟ’ ਸਬੰਧੀ ਮਾਮਲੇ ਵਿੱਚ ਮੁਕੱਦਮੇ ਨੂੰ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕੇਸ ਵਿੱਚ ਮੁੱਖ ਮੰਤਰੀ ਏ ਰੇਵੰਤ ਰੈਡੀ ਅਤੇ ਹੋਰ ਸ਼ਾਮਲ ਹਨ। ਸੁਪਰੀਮ ਕੋਰਟ ਨੇ ਰੈੱਡੀ ਨੂੰ ਨਿਰਦੇਸ਼ ਦਿੱਤਾ ਕਿ ਉਹ ਕੇਸ ਵਿੱਚ ਇਸਤਗਾਸਾ ਦੇ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਨਾਲ ਦਖ਼ਲ ਨਾ ਦੇਣ।

ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਹੁਕਮ ਦਿੱਤਾ ਕਿ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਦੇ ਡਾਇਰੈਕਟਰ ਜਨਰਲ ਕੇਸ ਦੀ ਪੈਰਵੀ ਦੇ ਸਬੰਧ ਵਿੱਚ ਤਿਲੰਗਾਨਾ ਦੇ ਮੁੱਖ ਮੰਤਰੀ ਨੂੰ ਰਿਪੋਰਟ ਨਹੀਂ ਕਰਨਗੇ। ਰੈੱਡੀ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੇਸ ਦੀ ਸੁਣਵਾਈ ਤਬਦੀਲ ਕਰਨ ਦੀ ਮੰਗ ਵਾਲੀ ਪਟੀਸ਼ਨ ‘ਸਿਆਸੀ ਉਦੇਸ਼’ ਨਾਲ ਦਾਇਰ ਕੀਤੀ ਗਈ ਸੀ।

Advertisement

ਬੀਆਰਐਸ ਵਿਧਾਇਕ ਗੁਨਟਾਕੰਡਲਾ ਜਗਦੀਸ਼ ਰੈੱਡੀ ਅਤੇ ਤਿੰਨ ਹੋਰਾਂ ਵੱਲੋਂ ਦਾਇਰ ਪਟੀਸ਼ਨ ਦੀ ਵਿਚ ਕੇਸ ਦੀ ਸੁਣਵਾਈ ਤਿਲੰਗਾਨਾ ਤੋਂ ਭੋਪਾਲ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। 31 ਮਈ 2015 ਨੂੰ ਰੇਵੰਤ ਰੈਡੀ, ਜੋ ਉਸ ਸਮੇਂ ਤੇਲਗੂ ਦੇਸ਼ਮ ਪਾਰਟੀ ਨਾਲ ਸੀ, ਨੂੰ ਏਸੀਬੀ ਨੇ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਟੀਡੀਪੀ ਦੇ ਉਮੀਦਵਾਰ ਵੇਮ ਨਰਿੰਦਰ ਰੈੱਡੀ ਦਾ ਸਮਰਥਨ ਕਰਨ ਲਈ ਨਾਮਜ਼ਦ ਵਿਧਾਇਕ ਐਲਵਿਸ ਸਟੀਫਨਸਨ ਨੂੰ ਕਥਿਤ ਤੌਰ ’ਤੇ 50 ਲੱਖ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਫੜ ਲਿਆ ਸੀ। ਰੇਵੰਤ ਰੈਡੀ ਤੋਂ ਇਲਾਵਾ ਏਸੀਬੀ ਨੇ ਕੁਝ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਸਾਰਿਆਂ ਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ। -ਪੀਟੀਆਈ

Advertisement