For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵੱਲੋਂ ‘ਭੋਜਸ਼ਾਲਾ’ ਕੰਪਲੈਕਸ ਦੇ ਵਿਗਿਆਨਕ ਸਰਵੇ ’ਤੇ ਰੋਕ ਲਾਉਣ ਤੋਂ ਨਾਂਹ

10:31 PM Apr 01, 2024 IST
ਸੁਪਰੀਮ ਕੋਰਟ ਵੱਲੋਂ ‘ਭੋਜਸ਼ਾਲਾ’ ਕੰਪਲੈਕਸ ਦੇ ਵਿਗਿਆਨਕ ਸਰਵੇ ’ਤੇ ਰੋਕ ਲਾਉਣ ਤੋਂ ਨਾਂਹ
Advertisement

ਨਵੀਂ ਦਿੱਲੀ, 1 ਅਪਰੈਲ
ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਮੱਧਯੁਗੀ ਢਾਂਚੇ ਭੋਜਸ਼ਾਲਾ ਕੰਪਲੈਕਸ ਦੇ ‘ਵਿਗਿਆਨਕ ਸਰਵੇਖਣ’ ’ਤੇ ਰੋਕ ਲਾਉਣ ਤੋਂ ਅੱਜ ਇਨਕਾਰ ਕਰ ਦਿੱਤਾ। ਸਿਖਰਲੀ ਅਦਾਲਤ ਨੇ ਨਾਲ ਹੀ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸਰਵੇ ਦੇ ਨਤੀਜੇ ਦੇ ਆਧਾਰ ’ਤੇ ਉਸ ਦੀ ਇਜਾਜ਼ਤ ਤੋਂ ਬਿਨਾਂ ਕੋਈ ਕਾਰਵਾਈ ਨਾ ਕੀਤੀ ਜਾਵੇ। ਹਿੰਦੂ ਤੇ ਮੁਸਲਿਮ ਦੋਵੇਂ ਏਐੱਸਆਈ ਦੇ ਪ੍ਰਬੰਧਾਂ ਅਧੀਨ 11ਵੀਂ ਸਦੀ ਦੇ ਇਸ ਕੰਪਲੈਕਸ ’ਤੇ ਆਪੋ-ਆਪਣਾ ਦਾਅਵਾ ਜਤਾ ਰਹੇ ਹਨ। ਹਿੰਦੂ ਭੋਜਸ਼ਾਲਾ ਨੂੰ ਵਾਗਦੇਵੀ ਨੂੰ ਸਮਰਪਿਤ ਇੱਕ ਮੰਦਰ ਮੰਨਦੇ ਹਨ ਜਦਕਿ ਮੁਸਲਿਮ ਉਸ ਨੂੰ ਕਮਾਲ ਮੌਲਾ ਮਸਜਿਦ ਦੱਸਦੇ ਹਨ। ਏਐੱਸਆਈ ਵੱਲੋਂ 7 ਅਪਰੈਲ 2003 ਨੂੰ ਕੀਤੇ ਸਮਝੌਤੇ ਤਹਿਤ ਹਿੰਦੂ ਮੰਗਲਵਾਰ ਨੂੰ ਭੋਜਸ਼ਾਲਾ ਕੰਪਲੈਕਸ ਵਿੱਚ ਪੂਜਾ ਕਰਦੇ ਹਨ, ਜਦਕਿ ਮੁਸਲਮਾਨ ਸ਼ੁੱਕਰਵਾਰ ਨੂੰ ਇਸ ਵਿੱਚ ਨਮਾਜ਼ ਪੜ੍ਹਦੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×