For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵੱਲੋਂ ਨੀਟ ਦੇ ਵਿਵਾਦਤ ਸਵਾਲ ਦੀ ਜਾਂਚ ਦਾ ਹੁਕਮ

06:09 PM Jul 22, 2024 IST
ਸੁਪਰੀਮ ਕੋਰਟ ਵੱਲੋਂ ਨੀਟ ਦੇ ਵਿਵਾਦਤ ਸਵਾਲ ਦੀ ਜਾਂਚ ਦਾ ਹੁਕਮ
Advertisement

ਨਵੀਂ ਦਿੱਲੀ, 22 ਜੁਲਾਈ
ਸੁਪਰੀਮ ਕੋਰਟ ਵਿੱਚ ਅੱਜ ਨੀਟ ਮਾਮਲੇ ’ਤੇ ਸੁਣਵਾਈ ਹੋਈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਇਸ ਮੌਕੇ 40 ਤੋਂ ਜ਼ਿਆਦਾ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਜਿਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦੋ ਸਹੀ ਵਿਕਲਪਾਂ ਵਾਲੇ ਫਿਜ਼ਿਕਸ ਦੇ ਸਵਾਲ ਨੰਬਰ 19 ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਵਿੱਚ ਦੋ ਸਹੀ ਵਿਕਲਪ ਦੇ ਕੇ 44 ਵਿਦਿਆਰਥੀਆਂ ਨੇ ਗਰੇਸ ਅੰਕ ਪ੍ਰਾਪਤ ਕੀਤੇ ਸਨ। ਸਰਵਉਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਤੇ ਆਈਆਈਟੀ ਦਿੱਲੀ ਦੇ ਮਾਹਿਰਾਂ ਦੀ ਰਾਇ ਲਈ ਜਾਵੇ। ਅਦਾਲਤ ਨੇ ਹੁਕਮ ਦਿੱਤਾ ਕਿ ਆਈਆਈਟੀ ਦਿੱਲੀ ਦੇ ਡਾਇਰੈਕਟਰ ਦੋ ਸਹੀ ਜਵਾਬਾਂ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਮਾਹਿਰ ਕਮੇਟੀ ਬਣਾਉਣ ਤੇ ਮਾਹਿਰਾਂ ਦੀ ਟੀਮ ਦੋਵਾਂ ਵਿਚੋਂ ਸਹੀ ਸਵਾਲ ਦੀ ਚੋਣ ਕਰ ਕੇ ਦੁਪਹਿਰ 12 ਵਜੇ ਤੱਕ ਰਜਿਸਟਰਾਰ ਨੂੰ ਆਪਣੀ ਰਾਇ ਭੇਜੇ। ਸੁੁਪਰੀਮ ਕੋਰਟ ਵਿਚ ਇਹ ਚੌਥੀ ਸੁਣਵਾਈ ਸੀ ਤੇ ਅਗਲੀ ਸੁਣਵਾਈ ਭਲਕੇ ਮੁੜ ਹੋਵੇਗੀ।

Advertisement

Advertisement
Author Image

sukhitribune

View all posts

Advertisement
Advertisement
×