ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿਰੂਪਤੀ ਲੱਡੂ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਸਿਟ ਕਾਇਮ

01:54 PM Oct 04, 2024 IST

ਨਵੀਂ ਦਿੱਲੀ,  4 ਅਕਤੂਬਰ
Tirupati laddus: ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫ਼ਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਟੀਮ ਵਿਚ ਸੀਬੀਆਈ, ਅਧਾਂਰਾ ਪ੍ਰਦੇਸ਼ ਪੁਲੀਸ ਅਤੇ ਖ਼ੁਰਾਕ ਸਬੰਧੀ ਭਾਰਤੀ ਅਦਾਰੇ ਫਸਾਇ (FSSAI) ਦੇ ਇਕ-ਇਕ ਅਧਿਕਾਰੀ ਸ਼ਾਮਲ ਹੋਣਗੇ।
ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਸ ਜਾਂਚ ਦੀ ਨਿਗਰਾਨੀ ਸੀਬੀਆਈ ਦੇ ਡਾਇਰੈਕਟਰ ਰੱਖਣਗੇ। ਬੈਂਚ ਨੇ ਨਾਲ ਹੀ ਸਾਫ਼ ਕਰ ਦਿੱਤਾ ਕਿ ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਵਜੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਬੈਂਚ ਨੇ ਇਹ ਫ਼ੈਸਲਾ ਇਸ ਸਬੰਧੀ ਦਾਇਰ ਵੱਖੋ-ਵੱਖ ਪਟੀਸ਼ਨਾਂ ਉਤੇ ਸੁਣਾਇਆ ਹੈ, ਜਿਨ੍ਹਾਂ ਵਿਚ ਉਹ ਪਟੀਸ਼ਨਾਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਮਾਮਲੇ ਦੀ ਜਾਂਚ ਅਦਾਲਤ ਦੀ ਨਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਗਈ ਸੀ। ਬੈਂਚ ਨੇ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਕੋਈ ਸਿਆਸੀ ਡਰਾਮਾ ਬਣ ਜਾਵੇ।’’ -ਪੀਟੀਆਈ

Advertisement

Advertisement