ਸੁਪਰੀਮ ਕੋਰਟ ਨੇ ਐਡੀਟਰਜ਼ ਗਿਲਡ ਦੇ 4 ਮੈਂਬਰਾਂ ਖ਼ਿਲਾਫ਼ ਕਾਰਵਾਈ ’ਤੇ ਰੋਕ ਸ਼ੁੱਕਰਵਾਰ ਤੱਕ ਵਧਾਈ
01:49 PM Sep 11, 2023 IST
ਨਵੀਂ ਦਿੱਲੀ, 11 ਸਤੰਬਰ
ਸੁਪਰੀਮ ਕੋਰਟ ਨੇ ਦੋ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਭੜਕਾਉਣ ਸਮੇਤ ਹੋਰ ਅਪਰਾਧਾਂ ਲਈ ਦਰਜ ਦੋ ਐੱਫਆਈਆਰਜ਼ ਸਬੰਧੀ ਐਡੀਟਰਜ਼ ਗਿਲਡ ਆਫ ਇੰਡੀਆ (ਈਜੀਆਈ) ਦੇ ਚਾਰ ਮੈਂਬਰਾਂ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਰੋਕਣ ਦੇ ਆਪਣੇ ਹੁਕਮ ਨੂੰ 15 ਸਤੰਬਰ ਤੱਕ ਵਧਾ ਦਿੱਤਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਐਡੀਟਰਜ਼ ਗਿਲਡ ਦੀ ਪਟੀਸ਼ਨ 'ਤੇ 6 ਸਤੰਬਰ ਨੂੰ ਦਿੱਤੇ ਆਦੇਸ਼ ਨੂੰ ਸ਼ੁੱਕਰਵਾਰ ਤੱਕ ਵਧਾ ਰਿਹਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੀ ਹੋਵੇਗੀ।
Advertisement
Advertisement