For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਨੇ ਮਹਿਲਾ ਨੂੰ ਗਰਭਪਾਤ ਦੀ ਨਾ ਦਿੱਤੀ ਇਜਾਜ਼ਤ

06:52 AM May 30, 2024 IST
ਸੁਪਰੀਮ ਕੋਰਟ ਨੇ ਮਹਿਲਾ ਨੂੰ ਗਰਭਪਾਤ ਦੀ ਨਾ ਦਿੱਤੀ ਇਜਾਜ਼ਤ
Advertisement

ਨਵੀਂ ਦਿੱਲੀ, 29 ਮਈ
ਸੁਪਰੀਮ ਕੋਰਟ ਨੇ ਇਕ ਮਹਿਲਾ ਵੱਲੋਂ 25 ਹਫ਼ਤਿਆਂ ਤੋਂ ਵੱਧ ਦਾ ਗਰਭ ਡੇਗਣ ਦੀ ਕੀਤੀ ਗਈ ਮੰਗ ਨੂੰ ਨਕਾਰ ਦਿੱਤਾ ਹੈ। ਅਦਾਲਤ ਨੇ ਮਹਿਲਾ ਦੀ ਨਿੱਜਤਾ ਦਾ ਬਚਾਅ ਕਰਦਿਆਂ ਆਪਣੇ ਫ਼ੈਸਲੇ ਦੇ ਕਾਰਨਾਂ ਨੂੰ ਜਨਤਕ ਕਰਨ ਤੋਂ ਗੁਰੇਜ਼ ਕੀਤਾ ਹੈ। ਜਸਟਿਸ ਅਭੈ ਐੱਸ ਓਕਾ ਅਤੇ ਸਤੀਸ਼ ਚੰਦਰ ਸ਼ਰਮਾ ’ਤੇ ਆਧਾਰਿਤ ਵੈਕੇਸ਼ਨ ਬੈਂਚ ਨੇ ਫ਼ੈਸਲਾ ਸੁਣਾਉਂਦਿਆਂ ਏਮਜ਼ ਦਿੱਲੀ ਵੱਲੋਂ ਦਾਖ਼ਲ ਰਿਪੋਰਟ ਨੂੰ ਧਿਆਨ ’ਚ ਰੱਖਿਆ ਜਿਸ ਨੇ ਪਿਛਲੇ ਹਫ਼ਤੇ ਮਹਿਲਾ ਦੀ ਹਾਲਤ ਅਤੇ ਉਸ ਦੇ ਭਰੂਣ ਬਾਰੇ ਜਾਣਕਾਰੀ ਮੰਗੀ ਸੀ। ਬੈਂਚ ਨੇ ਕਿਹਾ ਕਿ ਉਹ ਪਟੀਸ਼ਨਰ ਦੀ ਨਿੱਜਤਾ ਨੂੰ ਧਿਆਨ ’ਚ ਰੱਖਦਿਆਂ ਰਿਪੋਰਟ ’ਚ ਕੀਤੇ ਗਏ ਖ਼ੁਲਾਸੇ ਦਾ ਜ਼ਿਕਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਰਿਪੋਰਟ ਨੂੰ ਦੇਖਦਿਆਂ ਉਹ ਗਰਭਪਾਤ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×