ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਰਮੀ ਨੇ ਦਿੱਲੀ ਵਾਸੀਆਂ ਦੇ ਪਸੀਨੇ ਛੁਡਾਏ

08:02 AM May 24, 2024 IST
ਨਵੀਂ ਦਿੱਲੀ ਵਿੱਚ ਨਹਿਰ ’ਚ ਨਹਾਉਂਦੇ ਹੋਏ ਬੱਚੇ। -ਫੋਟੋ: ਏਐੱਨਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਮਈ
ਦਿੱਲੀ-ਐੱਨਸੀਆਰ ਦੇ ਇਲਾਕਿਆਂ ਵਿੱਚ ਗਰਮੀ ਦੀ ਮਾਰ ਜਾਰੀ ਹੈ ਅਤੇ ਅਗਲੇ ਦਿਨਾਂ ਤੱਕ ਵੀ ਇਸੇ ਤਰ੍ਹਾਂ ਲੋਕਾਂ ਨੂੰ ਗਰਮੀ ਦੀ ਮਾਰ ਸਹਿਣੀ ਪਵੇਗੀ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ 27 ਮਈ ਤੱਕ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ, ਜਿਸ ਕਰ ਕੇ ਦਿੱਲੀ ਵਾਸੀਆਂ ਨੂੰ ਅਜੇ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਅੱਜ ਦਿੱਲੀ ਦੇ ਕਈ ਇਲਾਕਿਆਂ ਵਿੱਚ ਤਾਪਮਾਨ 46 ਡਿਗਰੀ ਦੇ ਕਰੀਬ ਰਿਹਾ, ਜਦੋਂਕਿ ਔਸਤਨ ਤਾਪਮਾਨ 44 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵੀ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 27 ਮਈ ਤੱਕ ਘੱਟੋ-ਘੱਟ ਤਾਪਮਾਨ ਵਿੱਚ ਵੀ ਕੋਈ ਤਬਦੀਲੀ ਨਹੀਂ ਆਵੇਗੀ ਅਤੇ ਤਾਪਮਾਨ 32 ਡਿਗਰੀ ਦੇ ਆਸ-ਪਾਸ ਹੀ ਟਿਕਿਆ ਰਹੇਗਾ। ਹਵਾ ਵਿੱਚ ਖੁਸ਼ਕੀ ਦੀ ਦਰ 37 ਫੀਸਦੀ ਰਹੀ ਤੇ 12 ਕਿਲੋਮੀਟਰ ਦੀ ਰਫਤਾਰ ਨਾਲ ਗਰਮ ਹਵਾਵਾਂ ਚੱਲੀਆਂ। ਦਿੱਲੀ ਐੱਨਸੀਆਰ ਵਿੱਚ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਰਾਜਸਥਾਨ ਵੱਲੋਂ ਆਉਂਦੀਆਂ ਗਰਮ ਹਵਾਵਾਂ ਨਾਲ ਦਿੱਲੀ ਐੱਨਸੀਆਰ ਖਿੱਤੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਅਗਲੇ ਦਿਨਾਂ ਦੌਰਾਨ ਤਾਪਮਾਨ 47 ਡਿਗਰੀ ਦੇ ਪਾਰ ਪਹੁੰਚਣ ਦੀ ਉਮੀਦ ਹੈ। ਭਵਿੱਖਬਾਣੀ ਕੀਤੀ ਗਈ ਹੈ ਕਿ 28 ਮਈ ਨੂੰ ਗਰਮੀ ਤੋਂ ਮਾਮੂਲੀ ਜਿਹੀ ਰਾਹਤ ਮਿਲ ਸਕਦੀ ਹੈ। ਸਿਹਤ ਮਾਹਿਰਾਂ ਵੱਲੋਂ ਕਿਹਾ ਗਿਆ ਹੈ ਕਿ ਗਰਮੀ ਤੋਂ ਬਚਣ ਲਈ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਗੁਰੇਜ ਕੀਤਾ ਜਾਵੇ ਅਤੇ ਠੰਡੀਆਂ ਚੀਜ਼ਾਂ ਖਾਧੀਆਂ ਜਾਣ। ਕੱਚੇ ਫਲ ਖਾਣ ਤੋਂ ਵੀ ਗੁਰੇਜ ਕੀਤਾ ਜਾਵੇ।

Advertisement

Advertisement
Advertisement