ਹਿਮਾਚਲ ਪ੍ਰਦੇਸ਼ ’ਚ ਸੁੱਖੂ ਸਰਕਾਰ ਦਾ ਛੇਤੀ ਤਖ਼ਤਾ ਪਲਟ ਦਿੱਤਾ ਜਾਵੇਗਾ: ਰਾਣਾ
02:39 PM Mar 02, 2024 IST
Advertisement
ਚੰਡੀਗੜ੍ਹ, 2 ਮਾਰਚ
ਹਿਮਾਚਲ ਪ੍ਰਦੇਸ਼ ਦੀ ਮੌਜੂਦਾ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਪੂਰੀ ਤਰ੍ਹਾਂ ਨਾਲ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਾਂਗਰਸ ਦੇ ਛੇ ਅਯੋਗ ਵਿਧਾਇਕਾਂ ਵਿੱਚੋਂ ਇੱਕ ਰਜਿੰਦਰ ਰਾਣਾ ਨੇ ਅੱਜ ਕਿਹਾ ਹੈ ਕਿ ਕਈ ਹੋਰ ਵਿਧਾਇਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਸੂਬੇ ਵਿੱਚ ਸਰਕਾਰ ਨੂੰ ਜਲਦੀ ਹੀ ਡੇਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ ਤੋਂ ਵੱਧ ਹੋ ਗਿਆ ਹੈ, ਅਸੀਂ ਲਗਾਤਾਰ ਹਾਈਕਮਾਂਡ ਨੂੰ ਆਪਣੀ ਚਿੰਤਾ ਬਾਰੇ ਦੱਸਦੇ ਰਹੇ ਹਾਂ ਕਿ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ, ਇਹ ਸੁਖਵਿੰਦਰ ਸੁੱਖੂ ਦੇ ਦੋਸਤਾਂ ਦੀ ਸਰਕਾਰ ਹੈ।
Advertisement
Advertisement
Advertisement