ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਦੀ ਵਿਦੇਸ਼ਾਂ ਤੱਕ ਗੂੰਜ
ਪੰਜਾਬ: ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਸਨਿੇ ਜਗਤ ਵਿੱਚ ਭਾਸ਼ਾ ਦੀਆਂ ਸਾਰੀਆਂ ਹੱਦਾਂ ਟੱਪ ਗਈ ਹੈ। ਇਸ ਦੀ ਤਾਜ਼ਾ ਮਿਸਾਲ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸਤੰਬਰ ਮਹੀਨੇ ਪੰਜਾਬੀ ਫ਼ਿਲਮ ‘ਮਸਤਾਨੇ’ ਦਿਖਾਈ ਗਈ। ਕੋਰਿਆਈ ਦਰਸ਼ਕਾਂ ਵਿੱਚ ਅਚਾਨਕ ਪੰਜਾਬੀ ਫ਼ਿਲਮਾਂ ਪ੍ਰਤੀ ਮੋਹ ਜਾਗਿਆ ਹੈ। ਇਸ ਸਬੰਧੀ ਪੰਜਾਬੀ ਡਾਇਸਪੋਰਾ ਖਾਲਸਾ ਵੌਕਸ ਨੇ ਰਿਪੋਰਟ ਦਿੱਤੀ ਹੈ। ਖਾਲਸਾ ਵੌਕਸ ਇੱਕ ਆਨਲਾਈਨ ਪਲੈਟਫਾਰਮ ਹੈ, ਜੋ ਪੰਜਾਬ ਦੀ ਰਾਜਨੀਤੀ, ਇਤਿਹਾਸ, ਸੱਭਿਆਚਾਰ, ਵਿਰਾਸਤ ਅਤੇ ਹੋਰ ਬਹੁਤ ਕੁਝ ਬਾਰੇ ਤਾਜ਼ਾ ਜਾਣਕਾਰੀ ਦਿੰਦਾ ਹੈ। ਪੰਜਾਬੀ ਸਨਿੇਮਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੌਮਾਂਤਰੀ ਬਾਜ਼ਾਰਾਂ ਵਿੱਚ ਆਪਣੀ ਪਕੜ ਬਣਾ ਰਿਹਾ ਹੈ। ਇਸ ਦਾ ਮੁੱਢ ਫ਼ਿਲਮ ਨਿਰਮਾਤਾ ਮਨਮੋਹਨ ਸਿੰਘ ਦੀ ਫ਼ਿਲਮ ‘ਜੀ ਆਇਆਂ ਨੂੰ’ ਨਾਲ ਬੱਝਿਆ ਸੀ। ਇਸ ਫ਼ਿਲਮ ਨੇ ਘੋੜਿਆਂ ਅਤੇ ਡਾਕੂਆਂ ਦੇ ਰੂੜ੍ਹੀਵਾਦੀ ਚਿਤਰਣ ਤੋਂ ਵੱਖਰੇ ਪੰਜਾਬ ਦੀ ਪੇਸ਼ਕਾਰੀ ਕੀਤੀ ਸੀ। ਅਦਾਕਾਰ ਗੁਰਪ੍ਰੀਤ ਘੁੱਗੀ, ਜਿਸ ਨੇ ਫ਼ਿਲਮ ‘ਮਸਤਾਨੇ’ ਵਿੱਚ ਅਦਾਕਾਰੀ ਕੀਤੀ ਹੈ, ਯਾਦ ਕਰਦਾ ਹੈ ਕਿ ਕਿਵੇਂ ਇਸ ਫ਼ਿਲਮ ਨੇ ਰੂੜ੍ਹੀਵਾਦ ਨੂੰ ਤੋੜ ਦਿੱਤਾ ਅਤੇ ਕੌਮਾਂਤਰੀ ਦਰਸ਼ਕਾਂ ਵਿੱਚ ਇੱਕ ਤਾਣਾ ਬੰਨ੍ਹਿਆ। ਫ਼ਿਲਮ ‘ਮਸਤਾਨੇ’ ਨੇ ਪੰਜਾਬੀ ਡਾਇਸਪੋਰਾ ਦੀ ਵਿਆਪਕ ਮੌਜੂਦਗੀ ਕਾਰਨ ਦੱਖਣੀ ਕੋਰੀਆ ਅਤੇ ਅਫਰੀਕਾ ਵਿੱਚ ਵੀ ਪ੍ਰਸਿੱਧੀ ਹਾਸਲ ਕੀਤੀ। ਫ਼ਿਲਮ ‘ਮਸਤਾਨੇ’ ਦੇ ਨਿਰਦੇਸ਼ਕ ਸ਼ਰਨ ਆਰਟ ਨੇ ਖੁਲਾਸਾ ਕੀਤਾ ਕਿ ਘਰੇਲੂ ਬਾਜ਼ਾਰ ਦੇ ਉਲਟ ਇਸ ਸਫ਼ਲਤਾ ਦਾ 60 ਫ਼ੀਸਦੀ ਹਿੱਸਾ ਵਿਦੇਸ਼ੀ ਬਾਜ਼ਾਰ ਦਾ ਹੈ। ਪੰਜਾਬੀ ਸਨਿੇਮਾ ਨੂੰ ਵਿਦੇਸ਼ਾਂ ਵਿੱਚ ਸਫ਼ਲਤਾ ਹਾਸਲ ਹੋਈ ਹੈ। -ਏਐੱਨਆਈ