ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਕਾਲੀ ਦਲ ਦੀ ਸਬ ਕਮੇਟੀ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਦੀ ਰਾਇ ਜਾਣੀ

07:58 AM Jul 11, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਝੇ ਸਿਵਲ ਕੋਡ ਦੇ ਮਾਮਲੇ ’ਤੇ ਮੁਸਲਿਮ ਤੇ ਈਸਾਈ ਭਾਈਚਾਰਿਆਂ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਉਨ੍ਹਾਂ ਦੀ ਰਾਇ ਜਾਣੀ ਜਿਸ ਦੌਰਾਨ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ 21ਵੇਂ ਕਾਨੂੰਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਅਕਾਲੀ ਦਲ ਨੇ ਇਸ ਮਾਮਲੇ ’ਤੇ ਇਕ ਸਬ ਕਮੇਟੀ ਗਠਿਤ ਕੀਤੀ ਹੋਈ ਹੈ ਜਿਸ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸਿਕੰਦਰ ਸਿੰਘ ਮਲੂਕਾ ਅਤੇ ਡਾ. ਦਲਜੀਤ ਸਿੰਘ ਚੀਮਾ ਮੈਂਬਰ ਹਨ।
ਮੁਸਲਿਮ ਤੇ ਈਸਾਈ ਭਾਈਚਾਰਿਆਂ ਦੇ ਮੈਂਬਰਾਂ ਨੇ ਅਕਾਲੀ ਦਲ ਵੱਲੋਂ ਸਾਰੀਆਂ ਸਬੰਧਤ ਧਿਰਾਂ ਦੀ ਰਾਇ ਲੈਣ ਲਈ ਕੀਤੀ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਦੋਂ 21ਵੇਂ ਕਾਨੂੰਨ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਸਾਂਝੇ ਸਿਵਲ ਕੋਡ ਦੀ ਨਾ ਕੋਈ ਲੋੜ ਹੈ ਤੇ ਨਾ ਹੀ ਇਸ ਦੀ ਕੋਈ ਇੱਛਾ ਹੈ ਤਾਂ ਇਸ ਦੇ ਬਾਵਜੂਦ 22ਵੇਂ ਕਾਨੂੰਨ ਕਮਿਸ਼ਨ ਨੇ ਇਸ ’ਤੇ ਨਵੇਂ ਸਿਰੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੀਟਿੰਗ ਵਿਚ ਮੁਸਲਿਮ ਭਾਈਚਾਰੇ ਤੋਂ ਜ਼ਾਹਿਦਾ ਸੁਲੇਮਾਨ, ਸਰਫਰੋਜ਼ ਅਲੀ ਭੁੱਟੋ ਮੋਗਾ, ਮੁਹੰਮਦ ਅਸਲਮ ਅਹਿਮਦਗੜ੍ਹ, ਕਰੀਫੁਕਰਾਨ ਅਹਿਮਦ ਅਹਿਮਦਗੜ੍ਹ, ਮੁਹੰਮਦ ਅਨਵਰ ਅਭੂ ਅਹਿਮਦਗੜ੍ਹ, ਮੁਹੰਮਦ ਯੂਨਿਸ ਅਹਿਮਦਗੜ੍ਹ, ਨਵਾਬ ਮਲਿਕ ਲੁਧਿਆਣਾ, ਮੁਹੰਮਦ ਇਰਸ਼ਾਦ ਲੁਧਿਆਣਾ, ਮੁਹੰਮਦ ਮੁਕਰਮ ਲੁਧਿਆਣਾ, ਫਾਰੂਕ ਖਾਨ ਮਾਲੇਰਕੋਟਲਾ, ਮੁਹੰਮਦ ਇਰਸ਼ਾਦ ਮਾਲੇਰਕੋਟਲਾ, ਕਰਮਦੀਨ ਮਾਲੇਰਕੋਟਲਾ, ਮੁਹੰਮਦ ਇਰਫਾਨ ਮਾਲੇਰਕੋਟਲਾ, ਮੁਹੰਮਦ ਹਮਜ਼ਾ ਮਾਲੇਰਕੋਟਲਾ ਅਤੇ ਖੁਰਸ਼ੀਦ ਕਾਸਮੀ ਮਾਲੇਰਕੋਟਲਾ ਅਤੇ ਈਸਾਈ ਭਾਈਚਾਰੇ ਤੋਂ ਅਗਸਟੀਨ ਦਾਸ ਲੁਧਿਆਣਾ, ਅਮਨਦੀਪ ਗਿੱਲ ਮਜੀਠਾ, ਜਸਪਾਲ ਮਸੀਹ ਅੰਮ੍ਰਿਤਸਰ, ਕਮਲਦੀਪ ਮਸੀਹ ਰਾਮਪੁਰਾ, ਪ੍ਰਤਾਪ ਭੱਟੀ ਫਤਿਹਗੜ੍ਹ ਚੂੜੀਆਂ, ਵਲੈਤ ਮਸੀਹ ਅਜਨਾਲਾ ਅਤੇ
ਮਨਜੀਤ ਸਿੰਘ ਲੁਧਿਆਣਾ ਹਾਜ਼ਰ ਸਨ।

Advertisement

ਸਾਂਝਾ ਸਿਵਲ ਕੋਡ: ਦਿੱਲੀ ਕਮੇਟੀ ਵੱਲੋਂ 11 ਮੈਂਬਰੀ ਕਮੇਟੀ ਕਾਇਮ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਸਿਵਲ ਕੋਡ ਮਾਮਲੇ ਸਬੰਧੀ ਸਿੱਖਾਂ ਦੀ ਰਾਇ ਤਿਆਰ ਕਰਨ ਵਾਸਤੇ 11 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 11 ਮੈਂਬਰੀ ਕਮੇਟੀ ਦੀ ਅਗਵਾਈ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਤਲਵੰਤ ਸਿੰਘ ਚੇਅਰਮੈਨ ਵਜੋਂ ਕਰਨਗੇ। ਕਮੇਟੀ ’ਚ ਕਾਲਕਾ ਤੇ ਕਾਹਲੋਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ਵਿੱਚ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਸਿੱਖ ਫੋਰਮ ਦੇ ਪ੍ਰਧਾਨ ਆਰ.ਐੱਸ ਆਹੂਜਾ, ਸੁਰਿੰਦਰ ਸਿੰਘ ਜੋਧਕਾ, ਅਮਰਜੀਤ ਸਿੰਘ ਨਾਰੰਗ, ਆਰ ਪੀ ਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ, ਨਰਿੰਦਰਜੀਤ ਸਿੰਘ ਬਿੰਦਰਾ ਅਤੇ ਜਸਬੀਰ ਸਿੰਘ ਜੈਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਸਾਂਝੇ ਸਿਵਲ ਕੋਡ ਦੇ ਮਾਮਲੇ ਵਿਚ ਸਿੱਖਾਂ ਦੀ ਰਾਇ ਦਾ ਖਰੜਾ ਤਿਆਰ ਕਰੇਗੀ।

Advertisement
Advertisement
Tags :
ਅਕਾਲੀਕਮੇਟੀਗਿਣਤੀਜਾਣੀਭਾਈਚਾਰਿਆਂਮੈਂਬਰਾਂ
Advertisement