ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੂਨਕ ਨਹਿਰ ਦੀ ਸਬ-ਬ੍ਰਾਂਚ ਵਿੱਚ ਪਾੜ ਪਿਆ

08:04 AM Jul 12, 2024 IST
ਨਵੀਂ ਦਿੱਲੀ ਵਿੱਚ ਨਹਿਰ ਵਿੱਚ ਪਾੜ ਕਾਰਨ ਭਰੇ ਪਾਣੀ ਵਿੱਚੋਂ ਇੱਕ ਦੂਜੇ ਨੂੰ ਬਾਹਰ ਕੱਢਦੇ ਹੋਏ ਲੋਕ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਮਾਰਚ
ਹਰਿਆਣਾ ਤੋਂ ਦਿੱਲੀ ਨੂੰ ਮੁੱਖ ਤੌਰ ’ਤੇ ਪਾਣੀ ਦੀ ਸਪਲਾਈ ਕਰਨ ਵਾਲੀ ਮੂਨਕ ਨਹਿਰ ਦੀ ਸਬ-ਬ੍ਰਾਂਚ ਵਿੱਚ ਅਚਾਨਕ ਪਾੜ ਪੈਣ ਕਾਰਨ ਅੱਜ ਉੱਤਰ-ਪੱਛਮੀ ਦਿੱਲੀ ਦੀ ਰਿਹਾਇਸ਼ੀ ਕਲੋਨੀ ਬਵਾਨਾ ਦੇ ਕਈ ਹਿੱਸਿਆਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ। ਕਈ ਥਾਵਾਂ ਉਤੇ ਪਾਣੀ ਲੱਕ ਤੱਕ ਵੀ ਪਹੁੰਚ ਗਿਆ ਸੀ। ਬੈਰਾਜ ਤੋਂ ਵਗਦਾ ਪਾਣੀ ਬਵਾਨਾ ਕਲੋਨੀ ਦੇ ਜੇ, ਕੇ ਅਤੇ ਐੱਲ ਬਲਾਕਾਂ ਵਿੱਚ ਆ ਗਿਆ ਅਤੇ ਆਮ ਜਨਜੀਵਨ ਵਿੱਚ ਵਿਘਨ ਪੈ ਗਿਆ। ਅੱਜ ਸਵੇਰੇ ਪਾਣੀ ਵਿੱਚੋਂ ਲੰਘਣ ਵਾਲੇ ਇਲਾਕਾ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਜ਼ੁਰਗ ਅਤੇ ਬੱਚਿਆਂ ਨੂੰ ਨੌਜਵਾਨ ਸਾਵਧਾਨੀ ਨਾਲ ਪਾਣੀ ਵਿੱਚੋਂ ਕੱਢ ਕੇ ਲਿਆ ਰਹੇ ਸਨ।
ਪਾਣੀ ਆਉਣ ਕਾਰਨ ਲੋਕਾਂ ਦਾ ਸਾਮਾਨ ਖਰਾਬ ਹੋ ਗਿਆ ਤੇ ਉਨ੍ਹਾਂ ਦੇ ਬੈੱਡਾਂ ਵਿੱਚ ਪਏ ਕੱਪੜੇ ਭਿੱਜ ਗਏ। ਰਸੋਈਆਂ ਦਾ ਸਾਮਾਨ ਖਰਾਬ ਗਿਆ। ਛੋਟੇ ਛੋਟੇ ਮਕਾਨਾਂ ਵਿੱਚ ਭਰੇ ਪਾਣੀ ਵਿੱਚ ਸੱਪ ਤੇ ਹੋਰ ਜੀਵ ਜੰਤੂ ਫ਼ਿਰ ਰਹੇ ਸਨ। ਇੱਕ ਅਧਿਕਾਰੀ ਅਨੁਸਾਰ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ), ਹੜ੍ਹ ਕੰਟਰੋਲ ਵਿਭਾਗ, ਲੋਕ ਭਲਾਈ ਵਿਭਾਗ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਨੂੰ ਨਹਿਰ ਦੇ ਓਵਰਫਲੋਅ ਹੋਣ ਤੋਂ ਬਾਅਦ ਅੱਧੀ ਰਾਤ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਮਗਰੋਂ ਸੋਨੀਪਤ ਤੋਂ ਪਾਣੀ ਦਾ ਵਹਾਅ ਘੱਟ ਗਿਆ ਕਿਉਂਕਿ ਅਧਿਕਾਰੀਆਂ ਨੇ ਹਰਿਆਣਾ ਸਰਕਾਰ ਨੂੰ ਵਹਾਅ ਨੂੰ ਕੰਟਰੋਲ ਕਰਨ ਲਈ ਗੇਟ ਬੰਦ ਰੱਖਣ ਦੀ ਅਪੀਲ ਕੀਤੀ ਸੀ। ਇਸ ਨਾਲ ਪਾਣੀ ਰੁਕਣ ਮਗਰੋਂ ਬੰਨ੍ਹ ਪੂਰਨ ਲਈ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਰੇਤ ਅਤੇ ਮਿੱਟੀ ਨਾਲ ਭਰੀਆਂ ਬੋਰੀਆਂ ਨਾਲ ਪਾੜ ਭਰਿਆ ਗਿਆ। ਇਹ ਨਹਿਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਮੂਨਕ ਵਿੱਚ ਯਮੁਨਾ ਨਦੀ ਵਿੱਚੋਂ ਨਿਕਲਦੀ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਇਹ ਮਾਮਲਾ ਦਿੱਲੀ ਦੇ ਮੰਤਰੀ (ਜਲ) ਅਤੇ ਦਿੱਲੀ ਦੇ ਮੰਤਰੀ (ਹੜ੍ਹ ਕੰਟਰੋਲ ਵਿਭਾਗ) ਕੋਲ ਉਠਾਉਣ ਦੀ ਸਲਾਹ ਦਿੱਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਮਾਮਲਾ ਹਰਿਆਣਾ ਦੇ ਅਧਿਕਾਰੀਆਂ ਕੋਲ ਉਚਿਤ ਪੱਧਰ ’ਤੇ ਉਠਾਇਆ ਜਾਵੇ ਅਤੇ ਇਸ ਚੈਨਲ ਨੂੰ ਜਲਦੀ ਤੋਂ ਜਲਦੀ ਬਹਾਲ, ਮੁਰੰਮਤ ਅਤੇ ਰੱਖ-ਰਖਾਅ ਕੀਤਾ ਜਾਵੇ।
ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਟਵੀਟ ਕੀਤਾ ਕਿ ਅੱਜ ਤੜਕੇ ਮੂਨਕ ਨਹਿਰ ਦੀ ਇੱਕ ਸਬ-ਬ੍ਰਾਂਚ ਵਿੱਚ ਪਾੜ ਪੈ ਗਿਆ ਹੈ। ਦਿੱਲੀ ਜਲ ਬੋਰਡ, ਹਰਿਆਣਾ ਸਿੰਜਾਈ ਵਿਭਾਗ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਜੋ ਮੂਨਕ ਨਹਿਰ ਦੀ ਸਾਂਭ-ਸੰਭਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਦੂਜੀ ਸਬ-ਬ੍ਰਾਂਚ ਵਿੱਚ ਪਾਣੀ ਮੋੜ ਦਿੱਤਾ ਗਿਆ ਹੈ। ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਨਹਿਰ ਦੀ ਟੁੱਟੀ ਸਬ-ਬ੍ਰਾਂਚ ਕੱਲ੍ਹ ਤੋਂ ਕੰਮ ਕਰੇਗੀ। ਉਧਰ, ਵਿਰੋਧੀ ਧਿਰ ਭਾਜਪਾ ਦੇ ਆਗੂ ਇਸ ਘਟਨਾ ਦਾ ਸਿਆਸੀ ਲਾਹਾ ਲੈਂਦਿਆਂ ਪਾਣੀ ਭਰੀ ਥਾਂ ਗਏ ਤੇ ਲੱਕ ਤੱਕ ਭਰੇ ਪਾਣੀ ਵਿੱਚ ਤਸਵੀਰਾਂ ਖਿਚਵਾਈਆਂ।

Advertisement

Advertisement
Advertisement