For the best experience, open
https://m.punjabitribuneonline.com
on your mobile browser.
Advertisement

ਸਟੱਡੀ ਸਰਕਲ ਨੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ

10:33 AM Nov 10, 2023 IST
ਸਟੱਡੀ ਸਰਕਲ ਨੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ
ਯੁਵਕ ਮੇਲੇ ਮੌਕੇ ਸਨਮਾਨਤਿ ਵਿਦਿਆਰਥੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਮਰਾਹੜ
Advertisement

ਪੱਤਰ ਪ੍ਰੇਰਕ
ਭਗਤਾ ਭਾਈ, 9 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਭਗਤਾ ਭਾਈ ਵੱਲੋਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਦੇਖ-ਰੇਖ ਹੇਠ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਇੰਦਰਜੀਤ ਸਿੰਘ ਭਗਤਾ ਨੇ ਦੱਸਿਆ ਕਿ ਇਸ ਯੁਵਕ ਮੇਲੇ ’ਚ ਭਗਤਾ ਭਾਈ ਦੇ 12 ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਮੇਲੇ ਵਿੱਚ ਦਸਤਾਰ, ਪ੍ਰਸ਼ਨੋਤਰੀ, ਕਵਤਿਾ, ਸੁੰਦਰ ਲਿਖਾਈ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਸਟੱਡੀ ਸਰਕਲ ਵੱਲੋਂ ਉਕਤ ਮੁਕਾਬਲਿਆਂ ਤੇ ਨੈਤਿਕ ਸਿੱਖਿਆ ਪ੍ਰੀਖਿਆ ’ਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਨਗਦ ਇਨਾਮ ਦੇ ਕੇ ਸਨਮਾਨਤਿ ਕੀਤਾ ਗਿਆ। ਸਟੱਡੀ ਸਰਕਲ ਦੇ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਨੇ ਯੁਵਕ ਮੇਲੇ ਦੌਰਾਨ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜੱਜ ਦੀ ਭੂਮਿਕਾ ਜਗਤਾਰ ਸਿੰਘ ਭਾਈਰੂਪਾ, ਜਗਰੂਪ ਸਿੰਘ ਕਲਿਆਣ, ਕੁਲਦੀਪ ਸਿੰਘ ਫ਼ਰੀਦਕੋਟ, ਬਲਜੀਤ ਸਿੰਘ ਝੱਖੜਵਾਲਾ, ਕੁਲਵਿੰਦਰ ਸਿੰਘ ਜੈਤੋ ਤੇ ਜਸਵੀਰ ਸਿੰਘ ਭਗਤਾ ਨੇ ਨਿਭਾਈ। ਇਸ ਮੌਕੇ ਬਲੌਰ ਸਿੰਘ ਭਗਤਾ, ਡਾ. ਸੁਖਜਿੰਦਰ ਸਿੰਘ ਕੋਠਾ ਗੁਰੂ, ਬੂਟਾ ਸਿੰਘ ਭਗਤਾ ਤੇ ਹਰਜਿੰਦਰ ਸਿੰਘ ਸਿਰੀਏਵਾਲਾ ਹਾਜ਼ਰ ਸਨ।

Advertisement

Advertisement
Author Image

Advertisement
Advertisement
×