ਵਿਦਿਆਰਥੀ ਸੰਸਦ ਵਿੱਚ ਦਿੱਲੀ ਸਰਕਾਰ ਦੀ ਕਾਰਜਵਿਧੀ ਬਾਰੇ ਦੱਸਿਆ
06:55 PM Jun 29, 2023 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 28 ਜੂਨ
ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਕਰੀਬ 30 ਵਿਦਿਆਰਥੀਆਂ ਨੂੰ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਤੇ ਪੰਜਾਬ ‘ਆਪ’ ਦੇ ਇੰਚਾਰਜ ਜਰਨੈਲ ਸਿੰਘ ਨੇ ‘ਵਿਦਿਆਰਥੀ ਸੰਸਦ’ ਵਿੱਚ ਨੌਜਵਾਨਾਂ ਨੂੰ ਦਿੱਲੀ ਸਰਕਾਰ ਦੀ ਕਾਰਜਵਿਧੀ ਬਾਰੇ ਦੱਸਿਆ। ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਦਿੱਲੀ ਸਰਕਾਰ ਦੀਆਂ ਵਾਪਸ ਲਈਆਂ ਗਈਆਂ ਤਾਕਤਾਂ ਦਾ ਜ਼ਿਕਰ ਕਰਦੇ ਹੋਏ ਸੂਬਾ ਸਰਕਾਰ ਵੱਲੋਂ ਵਾਤਾਵਰਨ ਬਚਾਉਣ ਦੀਆਂ ਕੇਜਰੀਵਾਲ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦਿੱਲੀ ਪ੍ਰਦੂਸ਼ਣ ਦੀ ਮਾਰ ਹੇਠ ਹਰ ਸਾਲ ਆਉਂਦੀ ਹੈ ਪਰ ਸੂਬਾ ਸਰਕਾਰ ਸ਼ਹਿਰ ਅੰਦਰੋਂ ਪ੍ਰਦੂਸ਼ਣ ਘਟਾਉਣ ਲਈ ਸੀਐੱਨਜੀ ਬੱਸਾਂ ਸ਼ੁਰੂ ਕਰਨ, ਹਰਿਆਲੀ ਵਧਾਉਣ, ਪਾਣੀ ਦਾ ਛਿੜਕਾਅ ਕਰਨ, ਮੁਹੱਲਾ ਬੱਸਾਂ ਚਲਾਉਣ ਵਰਗੇ ਕਾਰਜਾਂ ਵੱਲ ਲੱਗੀ ਹੋਈ ਹੈ। ਵਿਧਾਇਕ ਨੇ ‘ਆਪ’ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਤੇ ਇਸ ਪਾਰਟੀ ਨਾਲ ਜੁੜਨ ਦੇ ਵੇਰਵੇ ਵੀ ਦੱਸੇ।
Advertisement
Advertisement