ਵਿਦਿਆਰਥਣਾਂ ਨੇ ਸੂਰਿਆ ਨਮਸਕਾਰ ਆਸਣ ਕੀਤਾ
08:29 AM Feb 01, 2025 IST
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਜਨਵਰੀ
ਆਰੀਆ ਕੰਨਿਆ ਕਾਲਜ ਵਿਚ ਸਵਾਮੀ ਵਿਵੇਕਾਨੰਦ ਤੇ ਮਹਾਰਿਸ਼ੀ ਦਇਆਨੰਦ ਸਰਸਵਤੀ ਦੀ ਜੈਅੰਤੀ ਮੌਕੇ ਹੋਣ ਵਾਲੇ ਸੱਤ ਰੋਜ਼ਾ ਹਰ ਘਰ ਸੂਰਿਆ ਨਮਸਕਾਰ ਮੁਹਿੰਮ ਦੇ ਪੰਜਵੇਂ ਦਿਨ ਅੱਜ ਅਧਿਆਤਮਕ ਸਭਾ ਵੱਲੋਂ ਸੂਰਿਆ ਨਮਸਕਾਰ ਪ੍ਰੋਗਰਾਮ ਕਰਵਾਇਆ ਗਿਆ। ਸਭਾ ਦੀ ਕੋਆਰਡੀਨੇਟਰ ਤੇ ਸੰਗੀਤ ਵਿਭਾਗ ਦੀ ਮੁਖੀ ਡਾ. ਸਵਰਿਤੀ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਆਸਣ ਸੂਰਿਆ ਨਮਸਕਾਰ ਕੀਤਾ। ਉਨ੍ਹਾਂ ਦੱਸਿਆ ਕਿ ਸੂਰਿਆ ਨਮਸਕਾਰ ਅਰਥਾਤ ਭਗਵਾਨ ਸੂਰਿਆ ਦੇਵ ਦੀ ਉਪਾਸਨਾ ਕਰਨਾ ਹੈ। ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਯੋਗ ਦੇ ਮਹੱਤਵ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਸੋਨੀਆ ਮਲਿਕ, ਡਾ. ਭਾਰਤੀ ਸ਼ਰਮਾ, ਡਾ. ਕਵਿਤਾ ਮਹਿਤਾ, ਅੰਕਿਤਾ, ਹੰਸ, ਮਮਤਾ, ਸ਼ੈਂਕੀ, ਨਮਰਤਾ, ਸ਼ਿਵਾਨੀ ਸ਼ਰਮਾ ਆਦਿ ਹਾਜ਼ਰ ਸਨ।
Advertisement
Advertisement