ਬਾਬਾ ਪਰਮਾਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ ਵਿੱਚ ਮੱਲਾਂ ਮਾਰੀਆਂ
ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 8 ਨਵੰਬਰ
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਹੋਏ ਚਾਰ ਰੋਜ਼ਾ ਸੰਗਰੂਰ ਜ਼ੋਨ ਦੇ ਖੇਤਰੀ ਯੁਵਕ ਮੇਲੇ ’ਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ, ਗੀਤਾ ਕੌਰ ਤੇ ਸਮਨਦੀਪ ਕੌਰ ਨੇ ਸੱਭਿਆਚਾਰਕ ਕੁਇਜ਼ ’ਚ, ਸਿਮਰਜੋਤ ਕੌਰ ਨੇ ਰੰਗੋਲੀ ਤੇ ਕੋਲਾਜ ਮੇਕਿੰਗ, ਖ਼ੁਸ਼ਬੂ ਨੇ ਮੌਕੇ ’ਤੇ ਚਿੱਤਰਕਾਰੀ, ਰਮਨਦੀਪ ਕੌਰ ਨੇ ਕਲੇਅ ਮਾਡਲਿੰਗ, ਖੁਸ਼ਬੀਰ ਕੌਰ ਨੇ ਮਿੱਟੀ ਦੇ ਖਿਡਾਉਣੇ, ਨਵਦੀਪ ਸ਼ਰਮਾਂ ਨੇ ਫੋਟੋਗ੍ਰਾਫੀ ਤੇ ਇੰਨੂੰ, ਅਨੂੰ ਕੌਰ ਨੇ ਕਰੋਸ਼ੀਆ ਤੇ ਪੋਸਟਰ ਮੇਕਿੰਗ, ਹਰਮਨ ਕੌਰ ਨੇ ਪੱਖੀ ਬੁਨਣਾ, ਰਾਜਵੀਰ ਕੌਰ ਨੇ ਖਿੱਦੋ ਬਨਾਉਣ, ਮਨਦੀਪ ਕੌਰ ਨੇ ਕਢਾਈ ’ਚ, ਸੋਮਾ ਕੌਰ ਨੇ ਭਾਸ਼ਨ ਕਲਾ, ਮਨਪ੍ਰੀਤ ਨੇ ਰਵਾਇਤੀ ਪਹਿਰਾਵਾ, ਖੁਸ਼ਪ੍ਰੀਤ ਕੌਰ ਕਾਰਟੂਨਿੰਗ ਤੇ ਰਾਜਵੀਰ ਕੌਰ ਨੇ ਪੀੜੀ ਬੁਣਨ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾ. ਉਂਕਾਰ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਖਿੱਦੋ ’ਚ ਪਹਿਲਾ, ਕਲੇਅ ਮਾਡਲਿੰਗ ਵਿੱਚ ਦੂਜਾ, ਫੋਟੋਗ੍ਰਾਫੀ ’ਚ ਦੂਜਾ ਤੇ ਰੰਗੋਲੀ ’ਚ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਕੋਚ ਗਗਨਦੀਪ ਸਿੰਘ ਦੇ ਸਿਰ ਜਾਂਦਾ ਹੈ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਉਂਕਾਰ ਸਿੰਘ ਨੇ ਕੋਚ ਗਗਨਦੀਪ ਸਿੰਘ ਦਾ ਸਨਮਾਨ ਕੀਤਾ।