For the best experience, open
https://m.punjabitribuneonline.com
on your mobile browser.
Advertisement

ਖਾਲੀ ਅਸਾਮੀਆਂ ਭਰਨ ਲਈ ਵਿੱਢੇ ਸੰਘਰਸ਼ ਨੂੰ ਬੂਰ ਪੈਣ ਲੱਗਾ

08:54 AM Nov 16, 2023 IST
ਖਾਲੀ ਅਸਾਮੀਆਂ ਭਰਨ ਲਈ ਵਿੱਢੇ ਸੰਘਰਸ਼ ਨੂੰ ਬੂਰ ਪੈਣ ਲੱਗਾ
ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਅਮਨਪ੍ਰੀਤ ਕੌਰ ਦਾ ਸਵਾਗਤ ਕਰਦੇ ਹੋਏ ਆਗੂ।-ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 15 ਨਵੰਬਰ
ਇੱਥੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਲਈ 9 ਅਕਤੂਬਰ ਤੋਂ ਡਾ. ਅਬਦੁੱਲ ਕਲਾਮ ਵੈੱਲਫੇਅਰ ਫਰੰਟ ਆਫ਼ ਪੰਜਾਬ ਦਾ ਚੱਲ ਰਿਹਾ ਧਰਨਾ ਅੱਜ 38 ਵੇਂ ਦਿਨ ਵੀ ਜਾਰੀ ਰਿਹਾ। ਅੱਜ ਅੱਖਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਅਮਨਪ੍ਰੀਤ ਕੌਰ ਨੇ ਸਿਵਲ ਹਸਪਤਾਲ ਵਿਚ ਡਿਊਟੀ ਜੁਆਇਨ ਕੀਤੀ। ਪਿਛਲੇ ਹਫ਼ਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਅਤੇ ਮਨੋਰੋਗਾਂ ਦੇ ਮਾਹਿਰ ਡਾਕਟਰ ਨੇ ਵੀ ਡਿਊਟੀ ਜੁਆਇਨ ਕੀਤੀ ਸੀ।
ਡਾਕਟਰ ਅਬਦੁਲ ਕਲਾਮ ਵੈੱਲਫੇਅਰ ਫਰੰਟ ਦੇ ਪ੍ਰਧਾਨ ਸ਼ਮਸ਼ਾਦ ਝੋਕ, ਕੋਰ ਕਮੇਟੀ ਮੈਂਬਰ ਅਬਦੁਲ ਸਤਾਰ, ਮੁਹੰਮਦ ਸ਼ਾਹਿਦ ਜੂਬੇਰੀ, ਮੁਹੰਮਦ ਸ਼ਮਸ਼ਾਦ ਅਨਸਾਰੀ, ਫੈਸਲ ਰਾਣਾ ਤੇ ਮੁਹੰਮਦ ਯਾਸੀਨ ਨੇ ਡਾਕਟਰ ਅਮਨਪ੍ਰੀਤ ਕੌਰ ਨੂੰ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਅੱਜ ਧਰਨੇ ਨੂੰ ਮੁਨਸ਼ੀ ਫਾਰੂਕ, ਕਾਮਰੇਡ ਅਬਦੁਲ ਸਤਾਰ, ਸ਼ਮਸ਼ਾਦ ਅਨਸਾਰੀ ਮੁਹੰਮਦ ਸ਼ਾਹਿਦ ਜੂਬੇਰੀ, ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਮੁਹੰਮਦ ਯਾਸੀਨ ਘੁੱਗੀ, ਮੁਹੰਮਦ ਨਸੀਮ ਅਤੇ ਮੁਹੰਮਦ ਇਮਰਾਨ ਆਦਿ ਨੇ ਸੰਬੋਧਨ ਕੀਤਾ।

Advertisement

Advertisement
Author Image

Advertisement
Advertisement
×