ਕੋਰੀਅਰ ਦਾ ਕੰਮ ਕਰਦੇ ਨੌਜਵਾਨਾਂ ਦੀ ਲੜਾਈ; ਦੋ ਜ਼ਖਮੀ
08:31 AM Jul 25, 2024 IST
ਪੱਤਰ ਪ੍ਰੇਰਕ
ਫਗਵਾੜਾ, 24 ਜੁਲਾਈ
ਇੱਥੋਂ ਦੀ ਪਲਾਹੀ ਰੋਡ ’ਤੇ ਆਨਲਾਈਨ ਕੋਰੀਅਰ ਦਾ ਕੰਮ ਕਰਦੇ ਵਰਕਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜਿਸ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਰਾਮ ਕੁਮਾਰ ਤੇ ਹਰਮਨ ਵਜੋਂ ਹੋਈ ਹੈ। ਕੋਰੀਅਰ ਸਰਵਿਸ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਲਾਹੀ ਰੋਡ ’ਤੇ ਈ ਕੌਮ ਆਨਲਾਈਨ ਕੋਰੀਅਰ ਸਰਵਿਸ ਦਾ ਕੰਮ ਹੈ ਤੇ ਉਨ੍ਹਾਂ ਦੇ ਦਫਤਰ ’ਚ ਲੱਗੇ ਲੜਕਿਆਂ ਦਾ ਸੁਪਰ ਵਾਈਜ਼ਰ ਨਾਲ ਝਗੜਾ ਹੋ ਗਿਆ ਜਿਸ ਦੇ ਚਲਦਿਆਂ ਸਬੰਧਤ ਲੜਕੇ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਲਿਆ ਕੇ ਸੁਪਰਵਾਈਜ਼ਰ ਦੀ ਕੁੱਟਮਾਰ ਕੀਤੀ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ।
Advertisement
Advertisement