ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੰਗਾਲਾ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਪਿਆ ਬੂਰ

08:52 AM Oct 21, 2024 IST
ਭੰਗਾਲਾ ਵਿੱਚ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ।-ਫੋਟੋ: ਜਗਜੀਤ

ਪੱਤਰ ਪ੍ਰੇਰਕ
ਮੁਕੇਰੀਆਂ, 20 ਅਕਤੂਬਰ
ਝੋਨੇ ਦੀ ਖਰੀਦ ਅਤੇ ਚੁਕਾਈ ਦੀ ਮੰਗ ਲਈ ਪਿਛਲੇ ਕਰੀਬ 54 ਘੰਟਿਆਂ ਤੋਂ ਕੌਮੀ ਮਾਰਗ ’ਤੇ ਭੰਗਾਲਾ ਵਿੱਚ ਆਵਾਜਾਈ ਠੱਪ ਕਰ ਕੇ ਧਰਨੇ ’ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਦੇ ਚੱਲਦਿਆਂ ਪ੍ਰਸ਼ਾਸਨਿਕ ਦਖਲ ਉਪਰੰਤ ਅੱਜ ਸ਼ਾਮ ਭੰਗਾਲਾ ਮੰਡੀ ਤੋਂ ਝੋਨੇ ਦੀ ਖਰੀਦ ਤੇ ਚੁਕਾਈ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਇਲਾਕੇ ਦੀਆਂ 16 ਮੰਡੀਆਂ ਵਿੱਚ ਝੋਨੇ ਦੀ ਬੰਦ ਪਈ ਖਰੀਦ ਅਤੇ ਚੁਕਾਈ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ 18 ਅਕਤੂਬਰ ਤੋਂ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਭੰਗਾਲਾ ਵਿੱਚ ਆਵਾਜਾਈ ਠੱਪ ਕਰਕੇ ਧਰਨਾ ਲਗਾਇਆ ਹੋਇਆ ਸੀ। ਕਿਸਾਨ ਆਗੂਆਂ ਵਿਜੇ ਸਿੰਘ ਬਹਿਬਲਮੰਝ, ਸੌਰਵ ਬਿੱਲਾ ਸਰਪੰਚ, ਜਗਦੇਵ ਸਿੰਘ ਭੱਟੀਆਂ, ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਅਵਤਾਰ ਸਿੰਘ ਬੌਬੀ ਅਤੇ ਉਂਕਾਰ ਸਿੰਘ ਪੁਰਾਣਾ ਭੰਗਾਲਾ ਆਦਿ ਨੇ ਦੱਸਿਆ ਕਿ ਅੱਜ ਸਾਰਾ ਦਿਨ ਐੱਸ ਪੀ ਮੇਜਰ ਸਿੰਘ ਅਤੇ ਤਹਿਸੀਲਦਾਰ ਮੁਕੇਰੀਆਂ ਅਸ਼ਵਨੀ ਔਲ ਦੀ ਅਗਵਾਈ ਵਿੱਚ ਮੰਡੀ ਅਧਿਕਾਰੀਆਂ ਦੀ ਮੀਟਿੰਗਾਂ ਦਾ ਦੌਰ ਚੱਲਿਆ। ਕਿਸਾਨ ਤੁਰੰਤ ਖਰੀਦ ਅਤੇ ਚੁਕਾਈ ਸ਼ੁਰੂ ਕਰਾਉਣ ਦੀ ਮੰਗ ’ਤੇ ਅੜੇ ਹੋਏ ਸਨ ਅਤੇ ਪ੍ਰਸ਼ਾਸਨ ਜਲਦ ਹੀ ਖਰੀਦ ਸ਼ੁਰੂ ਕਰਵਾ ਦੇਣ ਦੇ ਭਰੋਸੇ ਦੇ ਰਿਹਾ ਸੀ। ਕਿਸਾਨਾਂ ਦਾ ਤਰਕ ਸੀ ਕਿ ਕਿਸਾਨਾਂ ਨੇ ਪ੍ਰਸ਼ਾਸਨਿਕ ਭਰੋਸੇ ਉਪਰੰਤ ਹੀ 10 ਅਕਤੂਬਰ ਨੂੰ ਆਵਾਜਾਈ ਬਹਾਲ ਕੀਤੀ ਸੀ, ਪਰ ਪ੍ਰਸ਼ਾਸਨ ਆਪਣਾ ਭਰੋਸਾ ਬਹਾਲ ਨਾ ਰੱਖ ਸਕਿਆ। ਇਸ ਲਈ ਉਹ ਖਰੀਦ ਤੇ ਚੁਕਾਈ ਸ਼ੁਰੂ ਹੋਣ ਉਪਰੰਤ ਹੀ ਘਰਾਂ ਨੂੰ ਜਾਣਗੇ। ਆਖ਼ਰਕਾਰ ਸ਼ਾਮ ਕਰੀਬ 6 ਵਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਡੀਆਂ ਵਿੱਚ ਖਰੀਦ ਤੇ ਚੁਕਾਈ ਤੁਰੰਤ ਸ਼ੁਰੂ ਕਰਾਉਣ ਦੇ ਭਰੋਸੇ ਉਪਰੰਤ ਕਿਸਾਨਾਂ ਵੱਲੋਂ ਆਵਾਜਾਈ ਬਹਾਲ ਕਰ ਦਿੱਤੀ ਗਈ।
ਕਿਸਾਨ ਆਗੂਆਂ ਨੇ ਦੱਸਿਆ ਕਿ ਭੰਗਾਲਾ ਮੰਡੀ ਦੇ ਦੋ ਫੜਾਂ ਤੋਂ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਰਹਿੰਦੀਆਂ ’ਤੇ ਸ਼ੁਰੂ ਕਰਵਾ ਕੇ ਮੁਕੇਰੀਆਂ ਦੀਆਂ ਦੂਜੀਆਂ ਮੰਡੀਆਂ ਵਿੱਚ ਵੀ ਖਰੀਦ ਅਤੇ ਚੁਕਾਈ ਸ਼ੁਰੂ ਕਰਵਾਈ ਜਾਵੇਗੀ।

Advertisement

Advertisement