ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਆਪਰੇਟਿਵ ਬੈਂਕ ਦੀ ਚੇਅਰਮੈਨੀ ਲਈ ਜੋੜ-ਤੋੜ ਸ਼ੁਰੂ

06:39 AM Sep 23, 2024 IST

ਆਤਿਸ਼ ਗੁਪਤਾ
ਚੰਡੀਗੜ੍ਹ, 22 ਸਤੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ‘ਦਿ ਚੰਡੀਗੜ੍ਹ ਕੋਆਪਰੇਟਿਵ ਬੈਂਕ ਲਿਮਟਿਡ’ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਪਿਛਲੇ ਦਿਨੀਂ ਹੋਈ ਚੋਣ ਤੋਂ ਬਾਅਦ ਹੁਣ ਬੈਂਕ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ ਜੋੜ-ਤੋੜ ਸ਼ੁਰੂ ਹੋ ਗਈ ਹੈ। ਇਸ ਦੌਰਾਨ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਜਿੱਤਣ ਵਾਲੇ ਤਿੰਨ ਇੰਡਵੀਜ਼ੂਅਲ ਸ਼ੇਅਰ ਹੋਲਡਰ ਡਾਇਰੈਕਟਰ ਅਤੇ 9 ਕੋਆਪਰੇਟਿਵ ਸੁਸਾਇਟੀ ਦੇ ਡਾਇਰੈਕਟਰਾਂ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ 12 ਡਾਇਰੈਕਟਰਾਂ ਵਿੱਚੋਂ ਹੀ ਕਿਸੇ ਇਕ ਨੂੰ ਚੇਅਰਮੈਨ ਅਤੇ ਇਕ ਨੂੰ ਵਾਈਸ ਚੇਅਰਮੈਨ ਐਲਾਨਿਆ ਜਾਵੇਗਾ। ਦੂਜੇ ਪਾਸੇ ਸਿਆਸੀ ਪਾਰਟੀਆਂ ਵੀ ਆਪਣੇ ਹਮਾਇਤੀਆਂ ਨੂੰ ਚੇਅਰਮੈਨ ਬਨਾਉਣ ਲਈ ਸਰਗਰਮ ਹੋ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿ ਚੰਡੀਗੜ੍ਹ ਸਟੇਟ ਕੋਅਪਰੇਟਿਵ ਬੈਂਕ ਲਿਮਟਿਡ ਦੇ ਚੁਣੇ ਗਏ ਬੋਰਡ ਆਫ ਡਾਇਰੈਕਟਰਜ਼ ਵਿੱਚੋਂ ਇੰਡਵੀਜ਼ੂਅਲ ਸ਼ੇਅਰ ਹੋਲਡਰਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਜੇਤੂ ਰਹੇ ਸਤਿੰਦਰ ਪਾਲ ਸਿੰਘ ਸਿੱਧੂ ਸਾਰੰਗਪੁਰ ਦੇ ਨਾਮ ਦੀ ਚਰਚਾ ਚੱਲ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਸੀਨੀਅਰ ਸਿਆਸੀ ਆਗੂ ਹਰਦੀਪ ਸਿੰਘ ਬੁਟੇਰਲਾ, ਬਾਲ ਕ੍ਰਿਸ਼ਨ ਰਾਣਾ, ਜੁਝਾਰ ਸਿੰਘ ਤੇ ਕਈ ਹੋਰਨਾਂ ਜਣਿਆਂ ਦੇ ਨਾਮਾਂ ’ਤੇ ਵੀ ਚਰਚਾ ਚੱਲ ਰਹੀ ਹੈ। ਪਰ ਇਹ ਫੈਸਲਾਂ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਵੱਲੋਂ ਆਪਸੀ ਸਹਿਮਤੀ ਨਾਲ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿ ਚੰਡੀਗੜ੍ਹ ਕੋਆਪਰੇਟਿਵ ਬੈਂਕ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਕਾਫੀ ਸਮੇਂ ਤੋਂ ਬਾਅਦ ਹੋਈ ਸੀ। ਇਸ ਚੋਣ ਵਿੱਚ ਇੰਡਵੀਜ਼ੂਅਲ ਸ਼ੇਅਰ ਹੋਲਡਰਾਂ ਦੀ ਚੋਣ ’ਚ ਚੰਡੀਗੜ੍ਹ ਨਗਰ ਨਿਗਮ ’ਚ ਨਾਮਜ਼ਦ ਕੌਂਸਲਰ ਸਤਿੰਦਰ ਪਾਲ ਸਿੰਘ ਸਿੱਧੂ ਸਾਰੰਗਪੁਰ ਸਭ ਤੋਂ ਵੱਧ ਵੋਟਾਂ ਨਾਲ ਡਾਇਰੈਕਟਰ ਚੁਣੇ ਗਏ। ਇਸੇ ਦੌਰਾਨ ਸੁਖਵਿੰਦਰ ਸਿੰਘ ਕਾਲਾ ਕਜਹੇੜੀ ਅਤੇ ਸੁਰਜੀਤ ਸਿੰਘ ਢਿੱਲੋਂ ਮਨੀਮਾਜਰਾ ਵੀ ਡਾਇਰੈਕਟਰ ਚੁਣੇ ਗਏ ਸਨ। ਕੋਆਪਰੇਟਿਵ ਸੁਸਾਇਟੀ ਦੇ ਡਾਇਰੈਕਟਰਾਂ ਦੀ ਚੋਣ ਵਿੱਚ ਮਨਜੀਤ ਸਿੰਘ ਰਾਣਾ ਬਹਿਲੋਲਪੁਰ, ਹਰਦੀਪ ਸਿੰਘ ਬੁਟੇਰਲਾ, ਗੁਰਪ੍ਰੀਤ ਸਿੰਘ ਬਡਹੇੜੀ, ਤਰਲੋਚਨ ਸਿੰਘ ਮੌਲੀ, ਕਮਲ ਕਾਂਤ ਸ਼ਰਮਾ, ਜੁਝਾਰ ਸਿੰਘ ਬਡਹੇੜੀ, ਭੁਪਿੰਦਰ ਸਿੰਘ ਬਡਹੇੜੀ, ਜੀਤ ਸਿੰਘ ਬਹਿਲਾਣਾ, ਬਾਲ ਕ੍ਰਿਸ਼ਨ ਰਾਣਾ ਬੁੜੈਲ ਡਾਇਰੈਕਟਰ ਚੁਣੇ ਗਏ ਹਨ। ਬੋਰਡ ਆਫ ਡਾਇਰੈਕਟਰਜ਼ ਲਈ ਚੁਣੇ ਗਏ ਇਨ੍ਹਾਂ ਡਾਇਰੈਕਟਰਾਂ ਵੱਲੋਂ ਹੀ ਆਪਸੀ ਸਹਿਮਤੀ ਨਾਲ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।

Advertisement

Advertisement