ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਲਈ ਸਿਰਦਰਦੀ ਬਣਿਆਂ ਬੰਦ ਟੌਲ ਪਲਾਜ਼ੇ ਦਾ ਢਾਂਚਾ

10:39 AM Jul 15, 2024 IST
ਮੁੱਖ ਸੜਕ ਵਿਚਕਾਰ ਸਥਿਤ ਟੌਲ ਪਲਾਜ਼ੇ ਦਾ ਢਾਂਚਾ।

ਯਸ਼ ਚਟਾਨੀ
ਬਾਘਾ ਪੁਰਾਣਾ, 14 ਜੁਲਾਈ
ਮੋਗਾ-ਕੋਟਕਪੂਰਾ ਸੜਕ ’ਤੇ ਬਣੇ ਟੌਲ ਪਲਾਜ਼ਾ ਨੂੰ ਮਿਆਦ ਖਾਤਮੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਟੌਲ ਪਲਾਜ਼ੇ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਨ ਪਰ ਟੌਲ ਪਲਾਜ਼ੇ ਦੇ ਕੰਕਰੀਟ ਨਾਲ ਉਸਾਰੇ ਬੂਥ ਹਾਲੇ ਵੀ ਸੜਕ ਦੇ ਵਿਚਕਾਰ ਕਾਇਮ ਹਨ ਜਿਸ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਦੂਜੇ ਪਾਸੇ ਸੜਕ ਵਿਚ ਟੌਲ ਪਲਾਜ਼ੇ ਦਾ ਢਾਂਚਾ ਹੋਣ ਕਾਰਨ ਆਵਾਜਾਈ ਵੀ ਨੂੰ ਪਹਿਲਾਂ ਵਾਂਗ ਰੁਕ-ਰੁਕ ਕੇ ਲੰਘਣਾ ਪੈਂਦਾ ਹੈ। ਟੌਲ ਪਲਾਜ਼ੇ ਦਾ ਰਾਤ ਸਮੇਂ ਦਿਖਾਈ ਨਾ ਦੇਣ ਕਾਰਨ ਇਨ੍ਹਾਂ ਬੂਥਾਂ ਨਾਲ ਟਕਰਾ ਕੇ ਕਈ ਵਾਹਨ ਨੁਕਸਾਨੇ ਜਾ ਚੁੱਕੇ ਹਨ। ਇਥੇ ਕਿਸੇ ਵੀ ਤਰ੍ਹਾਂ ਦਾ ਅਜਿਹਾ ਬੋਰਡ ਜਾਂ ਕੋਈ ਹੋਰ ਸਿਗਨਲ ਨਹੀਂ ਹੈ ਜੋ ਰਾਤ ਵੇਲੇ ਵਾਹਨਾਂ ਦੇ ਚਾਲਕਾਂ ਨੂੰ ਬੂਥਾਂ ਤੋਂ ਬਚ ਕੇ ਲੰਘਣ ਲਈ ਅਗਾਊਂ ਸੁਚੇਤ ਕਰਦਾ ਹੋਵੇ। ਸਰਦੀਆਂ ਵਿਚ ਧੁੰਦ ਦੇ ਦਿਨਾਂ ਦੌਰਾਨ ਇੱਥੇ ਅੱਗੜ-ਪਿੱਛੜ ਕਈ ਵਾਹਨ ਹਾਦਸਾ ਗ੍ਰਸਤ ਹੋਏ ਸਨ। ਹੁਣ ਵੀ ਇੱਥੇ ਅਕਸਰ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਦਾ ਖ਼ਦਸ਼ਾ ਬਣਿਆ ਹੀ ਰਹਿੰਦਾ ਹੈ ਜਿਸ ਦਾ ਕਾਰਨ ਬੂਥਾਂ ਦੇ ਵਿਚਕਾਰ ਬਣੇ ਵੱਡੇ ਸਪੀਡ ਬਰੇਕਰ ਵੀ ਹਨ। ਦੋਪਹੀਆ ਵਾਹਨ ਚਾਲਕ ਤਾਂ ਇੱਥੇ ਡਿੱਗਦੇ ਆਮ ਹੀ ਦੇਖੇ ਜਾਂਦੇ ਹਨ। ਲੋਕਾਂ ਨੇ ਡਿਪਟੀ ਕਮਿਸ਼ਨਰ ਮੋਗਾ ਤੋਂ ਮੰਗ ਕੀਤੀ ਹੈ ਕਿ ਕੰਪਨੀ ਦੇ ਇਹ ਬੂਥ ਇਥੋਂ ਬਿਨਾਂ ਦੇਰੀ ਚੁਕਵਾਏ ਜਾਣ।

Advertisement

Advertisement